28 C
Patiāla
Saturday, May 4, 2024

ਮਲੋਟ: ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਦੁਕਾਨਦਾਰ ਦਾ ਹੱਥ ਵੱਢਿਆ, ਰੋਸ ’ਚ ਬਾਜ਼ਾਰ ਬੰਦ

Must read


ਲਖਵਿੰਦਰ ਸਿੰਘ

ਮਲੋਟ,17 ਨਵੰਬਰ

ਇਸ ਸ਼ਹਿਰ ਦੇ ਬਾਜ਼ਾਰ ਇੰਦਰਾ ਰੋਡ ‘ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਰਜਨ ਦੇ ਕਰੀਬ ਨੌਜਵਾਨਾਂ ਨੇ ਗੈਸ ਚੁੱਲ੍ਹੇ ਰਿਪੇਅਰ ਕਰਨ ਵਾਲੇ ਬੱਗੀ ’ਤੇ ਹਮਲਾ ਕਰ ਦਿੱਤਾ ਤੇ ਉਸ ਦਾ ਹੱਥ ਵੱਢ ਦਿੱਤਾ। ਉਸ ਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਉਪਰੰਤ ਰੋਸ ਵਿਚ ਆਏ ਸਮੂਹ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਦਿੱਤਾ। ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇੇ ਸਕੂਲਾਂ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਸ਼ੇੜੀਆਂ ਤੋਂ ਦੁਕਾਨਦਾਰ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਹੁਣ ਇਸ ਹਮਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ਼ਹਿਰ ਵਿਚ ਅਮਨ-ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ।

ਜੇਰੇ ਇਲਾਜ ਬੱਗੀ ਨੇ ਕਿਹਾ ਕਿ ਨੇੜੇ ਸਥਿਤ ਦੁਕਾਨਦਾਰ ਉਸ ਦੀ ਦੁਕਾਨ ‘ਤੇ ਭੱਜਿਆ-ਭੱਜਿਆ ਆਇਆ, ਉਸ ਦੇ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਥਿਤ ਨਸ਼ੇੜੀ ਨੌਜਵਾਨ ਸਨ, ਜਿਨ੍ਹਾਂ ਨੂੰ ਜਦੋ ਉਸ ਨੇ ਰੋਕਿਆ ਤਾਂ ਉਸ ‘ਤੇ ਹੀ ਹਮਲਾ ਕਰ ਦਿੱਤਾ। ਇਸ ਮੌਕੇ ਡੀਐੱਸਪੀ ਮਲੋਟ ਬਲਕਾਰ ਸਿੰਘ ਵੀ ਮੌਕੇ ‘ਤੇ ਪਹੁੰਚੇ। ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਹਮਲਾਵਰਾਂ ਨੂੰ ਕਾਬੂ ਨਹੀਂ ਕਰ ਲੈਂਦੀ, ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ। 





News Source link

- Advertisement -

More articles

- Advertisement -

Latest article