42.7 C
Patiāla
Saturday, May 18, 2024

ਟਵਿੱਟਰ ਦੀ ਬਲੂ ਟਿੱਕ ਸਬਸਕ੍ਰਿਪਸ਼ਨ ਸੇਵਾ 29 ਤੋਂ ਮੁੜ ਸ਼ੁਰੂ ਹੋਵੇਗੀ

Must read


ਨਿਊਯਾਰਕ: ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਹੈ ਕਿ ਟਵਿੱਟਰ ਦੀ 8 ਡਾਲਰ ਵਾਲੀ ਬਲੂ ਟਿੱਕ ਸਬਸਕ੍ਰਿਪਸ਼ਨ ਸੇਵਾ ਵੈਰੀਫਿਕੇਸ਼ਨ ਦੇ ਨਾਲ 29 ਨਵੰਬਰ ਤੋਂ ਮੁੜ ਸ਼ੁਰੂ ਹੋਵੇਗੀ। ਫਰਜ਼ੀ ਖ਼ਾਤਿਆਂ ਦਾ ਪਤਾ ਲੱਗਣ ਤੋਂ ਬਾਅਦ ਟਵਿੱਟਰ ਨੇ ਇਸ ਸੇਵਾ ਨੂੰ ਆਰਜ਼ੀ ਤੌਰ ’ਤੇ ਰੋਕ ਦਿੱਤਾ ਸੀ। ਮਸਕ ਦਾ ਟਵਿੱਟਰ ’ਤੇ ਕਬਜ਼ਾ ਹੋਣ ਤੋਂ ਪਹਿਲਾਂ ਬਲੂ ਟਿੱਕ ਹਸਤੀਆਂ, ਸਰਕਾਰਾਂ ਦੇ ਮੁਖੀਆਂ ਅਤੇ ਹੋਰ ਖਾਸ ਲੋਕਾਂ ਨੂੰ ਉਨ੍ਹਾਂ ਦੇ ਖ਼ਾਤੇ ਤਸਦੀਕ ਕਰਨ ਮਗਰੋਂ ਦਿੱਤਾ ਜਾਂਦਾ ਸੀ। ਮਸਕ ਨੇ ਕਿਹਾ ਕਿ ਜੇ ਕੋਈ ਤਸਦੀਕ ਕੀਤੇ ਗਏ ਨਾਮ ਨੂੰ ਬਦਲਦਾ ਹੈ ਤਾਂ ਉਸ ਨੂੰ ਬਲੂ ਟਿੱਕ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। -ਪੀਟੀਆਈ 



News Source link

- Advertisement -

More articles

- Advertisement -

Latest article