41 C
Patiāla
Saturday, May 4, 2024

ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 7 ਫੀਸਦ ਕੀਤਾ

Must read


ਨਵੀਂ ਦਿੱਲੀ: ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਮੂਡੀਜ਼ ਨੇ ਸਾਲ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ 7 ਫੀਸਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਆਲਮੀ ਨਰਮੀ ਤੇ ਘਰੇਲੂ ਪੱਧਰ ’ਤੇ ਉੱਚੀ ਵਿਆਜ਼ ਦਰ ਆਰਥਿਕ ਗਤੀ ਨੂੰ ਪ੍ਰਭਾਵਿਤ ਕਰੇਗੀ। ਇਹ ਦੂਜੀ ਵਾਰ ਹੈ ਜਦੋਂ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ 2022 ਲਈ ਭਾਰਤ ਦੀ ਜੀਡੀਪੀ ਦੀ ਵਿਕਾਸ ਦਰ ਦਾ ਅਨੁਮਾਨ ਘੱਟ ਕੀਤਾ ਹੈ। ਇਸ ਤੋਂ ਪਹਿਲਾਂ ਸਤੰਬਰ ’ਚ ਉਸ ਨੇ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ 7.7 ਫੀਸਦ ਕੀਤਾ ਸੀ ਜਦਕਿ ਮਈ ’ਚ ਇਸ ਦੇ 8.8 ਫੀਸਦ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਮੂਡੀਜ਼ ਨੇ ਕਿਹਾ, ‘ਭਾਰਤ ਦੇ ਅਸਲ ਜੀਡੀਪੀ ਵਿਕਾਸ ਦਰ ਅਨੁਮਾਨ ਨੂੰ 7.7 ਫੀਸਦ ਤੋਂ ਘਟਾ ਕੇ 7 ਫੀਸਦ ਕੀਤਾ ਗਿਆ ਹੈ। ਉੱਚ ਮਹਿੰਗਾਈ ਦਰ, ਵੱਧ ਵਿਆਜ਼ ਦਰ ਤੇ ਆਲਮੀ ਵਿਕਾਸ ਦਰ ’ਚ ਨਰਮੀ ਨੂੰ ਦੇਖਦਿਆਂ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਘਟਾਇਆ ਗਿਆ ਹੈ। ਇਨ੍ਹਾਂ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ।’ ਮੂਡੀਜ਼ ਦਾ ਅਨੁਮਾਨ ਹੈ ਕਿ ਵਿਕਾਸ ਦਰ 2023 ’ਚ ਘਟ ਕੇ 4.8 ਫੀਸਦ ਅਤੇ 2024 ’ਚ ਵਧ ਕੇ 6.4 ਫੀਸਦ ਰਹੇਗੀ। ਰੇਟਿੰਗ ਏਜੰਸੀ ਅਨੁਸਾਰ ਭਾਰਤ ਦੀ ਜੀਡੀਪੀ ਵਿਕਾਸ ਦਰ ਸਾਲ 2021 ’ਚ 8.5 ਫੀਸਦ ਰਹੀ। ਅਧਿਕਾਰਤ ਜੀਡੀਪੀ ਅਨੁਮਾਨ ਅਨੁਸਾਰ ਚਾਲੂ ਵਿੱਤੀ ਸਾਲ ਅਪਰੈਲ-ਜੂਨ ਦੌਰਾਨ ਆਰਥਿਕ ਵਿਕਾਸ ਦਰ 13.5 ਫੀਸਦ ਰਹੀ। ਇਹ ਜਨਵਰੀ-ਮਾਰਚ ਦੀ ਤਿਮਾਹੀ ਮੁਕਾਬਲੇ 4.10 ਫੀਸਦ ਵੱਧ ਹੈ। ਜੁਲਾਈ-ਸਤੰਬਰ ਦੀ ਤਿਮਾਹੀ ਦਾ ਜੀਡੀਪੀ ਅੰਕੜਾ ਇਸ ਮਹੀਨੇ ਦੇ ਅਖੀਰ ’ਚ ਜਾਰੀ ਕੀਤਾ ਜਾਵੇਗਾ। ਮੂਡੀਜ਼ ਨੇ ਕਿਹਾ ਕਿ ਡਾਲਰ ਮੁਕਾਬਲੇ ਰੁਪਏ ’ਚ ਗਿਰਾਵਟ ਤੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਮਹਿੰਗਾਈ ਦਰ ’ਤੇ ਦਬਾਅ ਬਣਿਆ ਹੋਇਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article