23.9 C
Patiāla
Tuesday, April 30, 2024

ਤਹਿਰੀਕ-ਏ-ਇਨਸਾਫ ਵੱਲੋਂ ਆਜ਼ਾਦੀ ਮਾਰਚ ਮੁੜ ਆਰੰਭ

Must read


ਲਾਹੌਰ, 10 ਨਵੰਬਰ

ਪਾਕਿਸਤਾਨ ਦੀ ਸਿਆਸੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਆਜ਼ਾਦੀ ਮਾਰਚ ਅੱਜ ਤੋਂ ਮੁੜ ਆਰੰਭ ਦਿੱਤਾ ਹੈ। ਇਸਲਾਮਾਬਾਦ ਤਕ ਕੀਤਾ ਜਾਣ ਇਹ ਮਾਰਚ ਵਜੀਰਾਬਾਦ ਤੋਂ ਮੁੜ ਸ਼ੁਰੂ ਹੋਇਆ ਹੈ ਜਿਥੇ 3 ਨਵੰਬਰ ਨੂੰ ਪਾਰਟੀ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਹਮਲਾ ਹੋਇਆ ਸੀ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਸੀ। ਇਮਰਾਨ ਖਾਨ ਪਾਕਿਸਤਾਨ ਵਿੱਚ ਜਲਦੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਮਾਰਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦੀ ਮਾਰਚ ਅਗਲੇ 10 ਤੋਂ 14 ਦਿਨਾਂ ਵਿੱਚ ਰਾਵਲਪਿੰਡੀ ਪਹੁੰਚੇਗਾ ਜਿਥੋਂ ਇਮਰਾਨ ਖਾਨ ਇਸ ਮਾਰਚ ਵਿੱਚ ਸ਼ਾਮਲ ਹੋਣਗੇ। ਇਮਰਾਨ ਖਾਨ ਨੂੰ ਅਪਰੈਲ ਮਹੀਨੇ ਵਿੱਚ ਕੌਮੀ ਅਸੈਂਬਲੀ ਵਿੱਚ ਬੇਭਰੋਸਗੀ ਦਾ ਮਤਾ ਪਾਸ ਕਰ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਦੇਸ਼ ਵਿੱਚ ਮੁੜ ਆਮ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਫਿਲਹਾਲ ਦੇਸ਼ ਵਿੱਚ ਆਮ ਚੋਣਾਂ ਕਰਵਾਉਣ ਦੇ ਹੱਕ ਵਿੱਚ ਨਹੀਂ ਹੈ। -ਪੀਟੀਆਈ





News Source link

- Advertisement -

More articles

- Advertisement -

Latest article