37.3 C
Patiāla
Saturday, May 4, 2024

ਐੱਨਪੀਏ ਘਟਾਉਣ ਦੇ ਯਤਨਾਂ ਦੇ ਚੰਗੇ ਸਿੱਟੇ ਨਿਕਲਣ ਲੱਗੇ: ਸੀਤਾਰਾਮਨ

Must read


ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਡੁੱਬੇ ਕਰਜ਼ਿਆਂ (ਐਨਪੀਏ) ਨੂੰ ਘਟਾਉਣ ਲਈ ਸਰਕਾਰ ਦੇ ਯਤਨਾਂ ਦੇ ਨਤੀਜੇ ਹੁਣ ਨਜ਼ਰ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦੇ 12 ਬੈਂਕਾਂ ਦਾ ਸ਼ੁੱਧ ਲਾਭ ਚਾਲੂ ਵਿੱਤੀ ਵਰ੍ਹੇ ਦੀ ਸਤੰਬਰ ਤਿਮਾਹੀ ਵਿਚ ਸਮੂਹਿਕ ਰੂਪ ਵਿਚ 50 ਪ੍ਰਤੀਸ਼ਤ ਵਧ ਕੇ 25,685 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 2022-23 ਦੀ ਪਹਿਲੀ ਛਿਮਾਹੀ ਵਿਚ ਸਰਕਾਰੀ ਬੈਂਕਾਂ ਦਾ ਸ਼ੁੱਧ ਲਾਭ 32 ਪ੍ਰਤੀਸ਼ਤ ਦੇ ਉਛਾਲ ਨਾਲ 40,991 ਕਰੋੜ ਰੁਪਏ ਉਤੇ ਪਹੁੰਚ ਗਿਆ ਹੈ। ਦੂਜੀ ਤਿਮਾਹੀ ਵਿਚ ਐੱਸਬੀਆਈ ਨੇ ਸਭ ਤੋਂ ਵੱਧ 13,265 ਕਰੋੜ ਰੁਪਏ ਮੁਨਾਫ਼ਾ ਕਮਾਇਆ ਹੈ। ਕੇਨਰਾ ਬੈਂਕ ਦਾ ਲਾਭ ਪਿਛਲੇ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੀ ਤੁਲਨਾ ਵਿਚ ਇਸ ਵਾਰ 89 ਪ੍ਰਤੀਸ਼ਤ ਵਧ ਕੇ 2,525 ਕਰੋੜ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਯੂਕੋ ਬੈਂਕ, ਬੈਂਕ ਆਫ਼ ਬੜੌਦਾ ਦਾ ਲਾਭ ਵੀ ਵਧਿਆ ਹੈ, ਜਦਕਿ ਪੀਐਨਬੀ ਤੇ ਬੈਂਕ ਆਫ ਇੰਡੀਆ ਦਾ ਮੁਨਾਫਾ ਘਟਿਆ ਹੈ। -ਪੀਟੀਆਈ  



News Source link

- Advertisement -

More articles

- Advertisement -

Latest article