35.2 C
Patiāla
Tuesday, April 30, 2024

ਭਾਰਤ ਵਿੱਚ ਟਵਿੱਟਰ ‘ਬਲੂ ਟਿਕ’ ਲਈ ਜਲਦੀ ਲਾਗੂ ਹੋਵੇਗੀ ਫੀਸ

Must read


ਨਵੀਂ ਦਿੱਲੀ, 6 ਨਵੰਬਰ

ਭਾਰਤ ਵਿਚ ਟਵਿੱਟਰ ‘ਬਲੂ ਟਿਕ’ ਵਾਸਤੇ ਲਈ ਜਾਣ ਵਾਲੀ ਫੀਸ ‘ਮਹੀਨੇ ਤੋਂ ਵੀ ਥੋੜ੍ਹੇ ਸਮੇਂ’ ਵਿਚ ਲਾਗੂ ਹੋ ਜਾਵੇਗੀ। ਪਲੈਟਫਾਰਮ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਹੈ ਕਿ ਵੈਰੀਫਿਕੇਸ਼ਨ ਸੇਵਾ ਲਈ ਭਾਰਤ ਵਿਚ ਚਾਰਜ ਜਲਦੀ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਸਕ ਨੇ ਇਸੇ ਮਹੀਨੇ ਐਲਾਨ ਕੀਤਾ ਸੀ ਕਿ ਵਰਤੋਂਕਾਰ ਦੇ ਨਾਂ ਅੱਗੇ ‘ਬਲੂ ਟਿਕ’ ਲਈ ਹੁਣ 8 ਡਾਲਰ ਪ੍ਰਤੀ ਮਹੀਨਾ ਚਾਰਜ ਕੀਤੇ ਜਾਣਗੇ। ਇਸ ਟਿਕ ਨਾਲ ਅਕਾਊਂਟ ਨੂੰ ਤਸਦੀਕ ਕੀਤਾ ਜਾਂਦਾ ਹੈ। ਟਵਿੱਟਰ ਦੀ ਇਸ ਨਵੀਂ ਨੀਤੀ ’ਤੇ ਵਿਸ਼ਵ ਭਰ ਤੋਂ ਵੱਖ-ਵੱਖ ਪ੍ਰਤੀਕਰਮ ਆਏ ਹਨ। ‘ਟੈਸਲਾ’ ਦੇ ਸੀਈਓ ਮਸਕ ਨੇ ਹਾਲ ਹੀ ਵਿਚ ਟਵਿੱਟਰ 44 ਅਰਬ ਡਾਲਰ ਵਿਚ ਖ਼ਰੀਦਿਆ ਹੈ। ਵਿਸ਼ਵ ਦੀਆਂ ਸਭ ਤੋਂ ਤਾਕਤਵਰ ਸੋਸ਼ਲ ਮੀਡੀਆ ਐਪਸ ਵਿਚ ਸ਼ੁਮਾਰ ਟਵਿੱਟਰ ਨੇ ਹਾਲ ਹੀ ਵਿਚ ਭਾਰਤ ’ਚ ਆਪਣੇ 200 ਮੁਲਾਜ਼ਮ ਕੱਢ ਦਿੱਤੇ ਸਨ। ਹੋਰਨਾਂ ਥਾਵਾਂ ’ਤੇ ਵੀ ਕਰਮਚਾਰੀ ਕੱਢੇ ਗਏ ਹਨ। ਅੱਜ ਇਕ ਟਵਿੱਟਰ ਵਰਤੋਂਕਾਰ ਨੂੰ ਜਵਾਬ ਦਿੰਦਿਆਂ ਮਸਕ ਨੇ ਕਿਹਾ ਕਿ ਭਾਰਤ ਵਿਚ ਉਹ ਮਹੀਨੇ ਤੋਂ ਵੀ ਪਹਿਲਾਂ ਬਲੂ ਟਿਕ ਲਈ ਚਾਰਜ ਕਰਨਾ ਸ਼ੁਰੂ ਕਰ ਦੇਣਗੇ। ਹਾਲਾਂਕਿ ਭਾਰਤ ਵਿਚ ਕਿੰਨਾ ਚਾਰਜ ਲਿਆ ਜਾਵੇਗਾ, ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ। ਦੱਸਣਯੋਗ ਹੈ ਕਿ ਪਹਿਲੀ ਨਵੰਬਰ ਨੂੰ ਕੀਤੇ ਟਵੀਟ ਵਿਚ ਮਸਕ ਨੇ ਕਈ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਵੀ ਕੀਤਾ ਸੀ। -ਪੀਟੀਆਈ       



News Source link

- Advertisement -

More articles

- Advertisement -

Latest article