28.7 C
Patiāla
Monday, May 6, 2024

ਜ਼ੈਲੇਂਸਕੀ ਨੇ ਰੂਸ ’ਤੇ ‘ਊਰਜਾ ਅਤਿਵਾਦ’ ਦਾ ਦੋਸ਼ ਲਾਇਆ

Must read


ਕੀਵ, 4 ਨਵੰਬਰ

ਯੂਕਰੇਨ ਦੇ ਊਰਜਾ ਨੈੱਟਵਰਕ ’ਤੇ ਰੂਸੀ ਹਮਲੇ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਰੂਸ ’ਤੇ ‘ਊਰਜਾ ਅਤਿਵਾਦ’ ਦਾ ਦੋਸ਼ ਲਾਇਆ ਹੈ। ਰੂਸ ਦੇ ਇਸ ਹਮਲੇ ਕਾਰਨ ਯੂਕਰੇਨ ਵਿੱਚ ਲੱਖਾਂ ਲੋਕ ਸਰਦੀ ਦੇ ਮੌਸਮ ਵਿੱਚ ਬਿਨਾਂ ਬਿਜਲੀ ਤੋਂ ਰਹਿਣ ਲਈ ਮਜਬੂਰ ਹਨ। ਵੀਰਵਾਰ ਰਾਤ ਨੂੰ ਆਪਣੇ ਸੰਬੋਧਨ ਵਿੱਚ ਜ਼ੈਲੇਂਸਕੀ ਨੇ ਕਿਹਾ ਕਿ ਦੇਸ਼ ਵਿੱਚ ਲਗਪਗ 45 ਲੱਖ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ਵਿੱਚ 4,50,000 ਅਪਾਰਟਮੈਂਟਾਂ ਵਿੱਚ ਬਿਜਲੀ ਸਪਲਾਈ ਨਹੀਂ ਹੋ ਰਹੀ ਸੀ।





News Source link

- Advertisement -

More articles

- Advertisement -

Latest article