28.6 C
Patiāla
Sunday, April 28, 2024

ਸੁਰਜੀਤ ਹਾਕੀ: ਪੰਜਾਬ ਐਂਡ ਸਿੰਧ ਬੈਂਕ, ਪੀਐੇੱਨਬੀ, ਇੰਡੀਅਨ ਆਇਲ ਤੇ ਭਾਰਤੀ ਰੇਲਵੇ ਸੈਮੀ ਫਾਈਨਲ ਵਿੱਚ

Must read


ਪੱਤਰ ਪ੍ਰੇਰਕ

ਆਦਮਪੁਰ ਦੋਆਬਾ (ਜਲੰਧਰ), 2 ਨਵੰਬਰ

ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਨੈਸ਼ਨਲ ਬੈਂਕ ਦਿੱਲੀ ਨਾਲ ਅਤੇ ਪੰਜਾਬ ਐਂਡ ਸਿੰਧ ਬੈਂਕ ਦਾ ਮੁਕਾਬਲਾ ਭਾਰਤੀ ਰੇਲਵੇ ਨਾਲ ਹੋਵੇਗਾ। ਲੀਗ ਦੌਰ ਦੇ ਆਖਰੀ ਦਿਨ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਟੂਰਨਾਮੈਂਟ ਦੇ ਸੱਤਵੇਂ ਦਿਨ ਦੇ ਦੂਜੇ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲੀਸ ਨੂੰ 5-2 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ। ਪੂਲ ਬੀ ਦੇ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕਰਦੇ ਹੋਏ ਆਪਣੇ ਅੰਕ 6 ਕੀਤੇ ਅਤੇ ਬਿਹਤਰ ਗੋਲ ਔਸਤ ਦੇ ਆਧਾਰ ’ਤੇ ਪੂਲ ਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੂਲ ਬੀ ਵਿੱਚ ਦੂਜੇ ਸਥਾਨ ’ਤੇ ਪੰਜਾਬ ਨੈਸ਼ਨਲ ਬੈਂਕ ਰਹੀ, ਜਿਸ ਦੇ ਕੁਲ 6 ਅੰਕ ਸਨ, ਪਰ ਉਹ ਗੋਲ ਔਸਤ ਦੇ ਆਧਾਰ ’ਤੇ ਦੂਜੇ ਸਥਾਨ ਉੱਤੇ ਰਹੀ।





News Source link

- Advertisement -

More articles

- Advertisement -

Latest article