32.3 C
Patiāla
Sunday, April 28, 2024

ਸੁਰਜੀਤ ਹਾਕੀ: ਆਰਮੀ ਇਲੈਵਨ ਅਤੇ ਏਅਰ ਫੋਰਸ ਦੀਆਂ ਟੀਮਾਂ ਜਿੱਤੀਆਂ

Must read


ਹਤਿੰਦਰ ਮਹਿਤਾ

ਆਦਮਪੁਰ ਦੋਆਬਾ (ਜਲੰਧਰ), 28 ਅਕਤੂਬਰ

ਆਰਮੀ ਇਲੈਵਨ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 3-1 ਦੇ ਫਰਕ ਨਾਲ ਹਰਾ ਕੇ ਪੂਲ ਬੀ ਦੇ ਲੀਗ ਮੈਚ ਵਿੱਚ ਜਿੱਤ ਦਰਜ ਕਰਦੇ ਹੋਏ ਤਿੰਨ ਅੰਕ ਹਾਸਲ ਕਰ ਲਏ ਹਨ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚੱਲ ਰਹੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦੋ ਲੀਗ ਅਤੇ ਦੋ ਨਾਕਆਊਟ ਦੌਰ ਦੇ ਮੈਚ ਖੇਡੇ ਗਏ। ਲੀਗ ਦੌਰ ਦੇ ਦੂਜੇ ਮੈਚ ਵਿੱਚ ਪੂਲ ਏ ਵਿੱਚ ਭਾਰਤੀ ਏਅਰ ਫੋਰਸ ਨੇ ਭਾਰਤੀ ਰੇਲਵੇ ਨੂੰ 3-1 ਨਾਲ ਹਰਾਇਆ। ਏਐੱਸਸੀ ਬੰਗਲੌਰ ਅਤੇ ਇੰਡੀਅਨ ਨੇਵੀ ਦੀਆਂ ਟੀਮਾਂ ਆਪਣੇ ਆਪਣੇ ਮੈਚ ਜਿੱਤ ਕੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਗਈਆਂ ਹਨ। ਪੂਲ ਏ ਦਾ ਲੀਗ ਮੈਚ ਪੰਜਾਬ ਐਂਡ ਸਿੰਧ ਬੈਂਕ ਅਤੇ ਆਰਮੀ ਇਲੈਵਨ ਦਰਮਿਆਨ ਖੇਡਿਆ ਗਿਆ। ਮੈਚ ਦੇ 6ਵੇਂ ਮਿੰਟ ਵਿਚ ਆਰਮੀ ਦੇ ਸਰੀਨ ਈ ਨੇ ਪੈਨਲਟੀ ਕਾਰਨਰ ਰਾਹੀਂ ਪਹਿਲਾ ਗੋਲ ਕੀਤਾ। ਅਗਲੇ ਹੀ ਮਿੰਟ ’ਚ ਬੈਂਕ ਦੇ ਜਰਮਨਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਚੌਥੇ ਕੁਆਰਟਰ ਦੇ 54ਵੇਂ ਮਿੰਟ ਵਿੱਚ ਆਰਮੀ ਦੇ ਜਗਜੋਤ ਸਿੰਘ ਅਤੇ 58ਵੇਂ ਮਿੰਟ ਵਿੱਚ ਪ੍ਰਤਾਪ ਸ਼ਿੰਦੇ ਨੇ ਗੋਲ ਕਰਕੇ 3-1 ਨਾਲ ਮੈਚ ਜਿੱਤ ਲਿਆ। ਦਿਨ ਦੇ ਪਹਿਲੇ ਮੈਚ ਵਿੱਚ ਏਐੱਸਸੀ ਬੰਗਲੌਰ ਨੇ ਕੈਗ ਨਵੀਂ ਦਿੱਲੀ ਨੂੰ 1-0 ਨਾਲ ਹਰਾਇਆ। ਇਕਲੌਤਾ ਗੋਲ 28ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਏਐੱਸਸੀ ਦੇ ਕਪਤਾਨ ਗੁਰਪ੍ਰੀਤ ਸਿੰਘ ਨੇ ਕੀਤਾ। ਦਿਨ ਦਾ ਦੂਜਾ ਮੈਚ ਇੰਡੀਅਨ ਨੇਵੀ ਮੁੰਬਈ ਅਤੇ ਆਰਮੀ (ਗਰੀਨ) ਵਿਚਕਾਰ ਫਸਵਾਂ ਰਿਹਾ ਅਤੇ ਦੋਵੇਂ ਟੀਮਾਂ ਨੇ ਨਿਰਧਾਰਿਤ ਸਮੇਂ ’ਚ 3-3 ਗੋਲ ਕੀਤੇ। ਮੈਚ ਦਾ ਫ਼ੈਸਲਾ ਪੈਨਾਲਟੀ ਸ਼ੂਟ ਰਾਹੀਂ ਹੋਇਆ ਜਿਸ ਵਿਚ ਇੰਡੀਅਨ ਨੇਵੀ ਮੁੰਬਈ ਨੇ ਆਰਮੀ (ਗਰੀਨ) ਨੂੰ 7-5 ਨਾਲ ਹਰਾ ਦਿੱਤਾ। ਪੂਲ ਏ ਦੇ ਲੀਗ ਪੜਾਅ ਦੇ ਮੈਚ ਵਿੱਚ ਭਾਰਤੀ ਹਵਾਈ ਸੈਨਾ, ਮੁੰਬਈ ਨੇ ਪਿਛਲੇ ਸਾਲ ਦੀ ਚੈਂਪੀਅਨ ਭਾਰਤੀ ਰੇਲਵੇ, ਦਿੱਲੀ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ। ਭਾਰਤੀ ਰੇਲਵੇ ਨੂੰ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਡਿਫੈਂਡਰ ਪਰਮਪ੍ਰੀਤ ਸਿੰਘ ਨੇ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਹਵਾਈ ਸੈਨਾ ਦੇ ਕਪਤਾਲ ਲਵਪ੍ਰੀਤ ਸਿੰਘ ਨੇ 42ਵੇਂ ਮਿੰਟ ਵਿਚ ਮਿਲੇ ਪੈਨਲਟੀ ਸਟਰੋਕ ਨੂੰ ਗੋਲ ’ਚ ਬਦਲ ਕੇ ਟੀਮ ਨੂੰ 1-1 ਦੀ ਬਰਾਬਰੀ ਉਪਰ ਲਿਆਂਦਾ। ਹਵਾਈ ਸੈਨਾ ਦੇ ਫਾਰਵਰਡ ਮਨੀਦ ਕੇਰਕਟਾ ਨੇ 46ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-1 ਦੀ ਲੀਡ ਦਿਵਾਈ ਜਦਕਿ ਖੇਡ ਦੇ ਆਖਰੀ ਸਮੇਂ ਵਿੱਚ ਫਾਰਵਰਡ ਰਾਹੁਲ ਕੁਮਾਰ ਨੇ ਇਕ ਹੋਰ ਗੋਲ ਕਰਕੇ ਟੀਮ ਨੂੰ 3-1 ਨਾਲ ਜਿੱਤ ਦਿਵਾਈ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੁਖਜੀਤ ਕੌਰ (ਅੰਤਰਰਾਸ਼ਟਰੀ ਖਿਡਾਰਨ) ਅਤੇ ਜੇ ਐੱਸ ਮਾਨ ਡੀਜੀਐੱਮ ਪੰਜਾਬ ਐਂਡ ਸਿੰਧ ਬੈਂਕ ਰਹੇ। ਮੈਚਾਂ ਦੌਰਾਨ ਅਮਰੀਕ ਸਿੰਘ ਪੁਆਰ, ਰਮਨੀਕ ਰੰਧਾਵਾ ਮੀਤ ਪ੍ਰਧਾਨ, ਲਖਵਿੰਦਰ ਪਾਲ ਸਿੰਘ ਖਹਿਰਾ, ਗੁਰਵਿੰਦਰ ਸਿੰਘ ਗੁੱਲੂ, ਇਕਬਾਲ ਸਿੰਘ ਸੰਧੂ, ਰਣਬੀਰ ਟੁੱਟ, ਉਲੰਪੀਅਨ ਸੰਜੀਵ ਕੁਮਾਰ, ਬਲਜੀਤ ਰੰਧਾਵਾ ਕੈਨੇਡਾ, ਤਰਲੋਕ ਸਿੰਘ ਭੁੱਲਰ ਕੈਨੇਡਾ, ਗੌਰਵ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।





News Source link

- Advertisement -

More articles

- Advertisement -

Latest article