23.9 C
Patiāla
Friday, May 3, 2024

ਪ੍ਰਬੰਧਕੀ ਸਕੱਤਰ ਨੇ ਕਿਸਾਨਾਂ ਦੇ ਦੁਖੜੇ ਸੁਣੇ

Must read


ਜਗਮੋਹਨ ਸਿੰਘ

ਰੂਪਨਗਰ, 28 ਅਕਤੂਬਰ

ਸੂਬੇ ਦੇ ਪ੍ਰਬੰਧਕੀ ਸਕੱਤਰ ਸੀਮਾ ਜੈਨ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਭਾਗੋਮਾਜਰਾ ਅਨਾਜ ਮੰਡੀ ਦਾ ਦੌਰਾ ਕਰਕੇ ਮੰਡੀ ਵਿੱਚ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਮੰਡੀ ਵਿੱਚ ਮੌਜੂਦ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਮੰਡੀ ਵਿੱਚ ਮੌਜੂਦ ਇਲਾਕੇ ਦੇ ਕਿਸਾਨਾਂ-ਆੜ੍ਹਤੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਮੰਡੀ ਦਾ ਫੜ੍ਹ ਕੱਚਾ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਫ਼ਸਲ ਵਿੱਚ ਮਿੱਟੀ ਰਲ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ਦੇ ਫੜ੍ਹ ਨੂੰ ਪੱਕਾ ਕੀਤਾ ਜਾਵੇ। ਇਸ ਸਬੰਧੀ ਸੀਮਾ ਜੈਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਤੁਰੰਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਹਿਲ ਦੇ ਆਧਾਰ ’ਤੇ ਇਸ ਸਮੱਸਿਆ ਦਾ ਹੱਲ ਕਰਨਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਖ਼ਰਾਬ ਹੋਈਆਂ ਫਸਲਾਂ ਦੀ ਜਲਦ ਗਿਰਦਾਵਰੀ ਕਰਵਾਉਣ ਦੀ ਮੰਗ ਵੀ ਕੀਤੀ। ਸ੍ਰੀਮਤੀ ਜੈਨ ਵੱਲੋਂ ਅਨਾਜ ਮੰਡੀ ਤੋਂ ਬਾਅਦ ਸੇਵਾ ਕੇਂਦਰ ਢੰਗਰਾਲੀ ਦੇ ਸੇਵਾ ਕੇਂਦਰ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਏਡੀਸੀ ਦਮਨਜੀਤ ਸਿੰਘ, ਐੱਸਡੀਐੱਮ ਰੂਪਨਗਰ ਹਰਬੰਸ ਸਿੰਘ, ਡੀਐੱਫਐੱਸਸੀ ਰੂਪਨਗਰ ਨਵਦੀਪ ਕੌਰ, ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ, ਮਾਰਕੀਟ ਕਮੇਟੀ ਰੂਪਨਗਰ ਦੇ ਲੇਖਾਕਾਰ ਅੰਮ੍ਰਿਤਪਾਲ ਸਿੰਘ, ਆੜ੍ਹਤੀ ਕੁਲਵੀਰ ਸਿੰਘ ਬੈਂਸ, ਆੜ੍ਹਤੀ ਸਵਰਨ ਸਿੰਘ, ਸਰਪੰਚ ਬਿੱਟੂ ਬਾਜਵਾ ਰੋਡਮਾਜਰਾ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article