30.8 C
Patiāla
Friday, May 17, 2024

ਕਮਲਜੀਤ ਡੂਮਛੇੜੀ ਨੇ ਪਟਕੇ ਦੀ ਕੁਸ਼ਤੀ ਟੌਸ ਵਿੱਚ ਜਿੱਤੀ

Must read


ਨਿੱਜੀ ਪੱਤਰ ਪ੍ਰੇਰਕ

ਬਲਾਚੌਰ, 26 ਅਕਤੂਬਰ

ਬਲਾਚੌਰ ਦੇ ਬਾਬਾ ਬਲਰਾਜ ਛਿੰਝ ਮੇਲੇ ਦਾ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਖੂਬ ਆਨੰਦ ਮਾਣਿਆ। ਛਿੰਝ ਮੇਲੇ ਵਿੱਚ ਪੰਜਾਬ, ਹਰਿਆਣਾ, ਦਿੱੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ਦੇ ਪ੍ਰਸਿੱਧ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪੋ-ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਬਾਬਾ ਬਲਰਾਜ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਅਤੇ ਰਾਜਪੂਤ ਭਾਈਚਾਰੇ ਦੇ ਸਮੂਹ ਪਤਵੰਤਿਆਂ ਦੇ ਸਹਿਯੋਗ ਨਾਲ ਇਹ ਕੁਸ਼ਤੀ ਦੰਗਲ ਬੀਏਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਮੇਲੇ ਵਿੱਚ 120 ਦੇ ਲਗਭਗ ਪਹਿਲਵਾਨਾਂ (60 ਜੋੜੀਆਂ) ਨੇ ਆਪਣਾ ਜ਼ੋਰ ਦਿਖਾਇਆ। ਪਟਕਿਆਂ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਫਾਈਨਲ ਕੁਸ਼ਤੀ ਕਾਲੂ ਬਾਹੜੋਵਾਲ ਅਤੇ ਕਮਲਜੀਤ ਡੂਮਛੇੜੀ ਵਿਚਕਾਰ ਹੋਈ। ਲਗਪਗ ਇੱਕ ਘੰਟੇ ਦੇ ਗਹਿਗੱਚ ਮੁਕਾਬਲੇ ਉਪਰੰਤ ਫ਼ੈਸਲਾ ਨਾ ਹੋ ਸਕਣ ਕਾਰਨ ਦੋਵਾਂ ਪਹਿਲਵਾਨਾਂ ਵਿਚਕਾਰ ਟੌਸ ਪਵਾਈ ਗਈ, ਜਿਸ ਵਿੱਚ ਕਮਲਜੀਤ ਡੂਮਛੇੜੀ ਜੇਤੂ ਰਿਹਾ। ਇਸੇ ਤਰ੍ਹਾਂ ਦੂਜੇ ਨੰਬਰ ਦੀ ਕੁਸ਼ਤੀ ਵਿੱਚ ਪ੍ਰਵੇਸ਼ ਬਹਾਦਰਗੜ੍ਹ ਨੇ ਪ੍ਰਵੀਨ ਕੁਹਾਲੀ ਨੂੰ ਹਰਾਇਆ। ਦੋਵੇਂ ਕੁਸ਼ਤੀਆਂ ਵਿੱਚ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਪਲਟੀਨਾ ਮੋੋਟਰਸਾਈਕਲ ਇਨਾਮ ਵਾਲੀ ਕੁਸ਼ਤੀ ਵਿੱਚ ਵਿਕਾਸ ਰੋਹਤਕ ਨੇ ਸੰਦੀਪ ਤਲਵੰਡੀ ਨੂੰ ਹਰਾਇਆ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬਾਬਾ ਬਲਰਾਜ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ, ਐਡਵੋਕੇਟ ਪੁਸ਼ਪ ਰਾਣਾ, ਅਸ਼ੋਕ ਕਟਾਰੀਆ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article