31 C
Patiāla
Sunday, May 12, 2024

ਲੜਕੀ ਦੇ ਵਿਆਹ ਤੋਂ ਮੁਕਰਨ ਮਗਰੋਂ ਨੌਜਵਾਨ ਵੱਲੋਂ ਖੁਦਕੁਸ਼ੀ

Must read


ਪੱਤਰ ਪ੍ਰੇਰਕ

ਪਾਇਲ, 19 ਅਕਤੂਬਰ

ਇੱਥੇ ਇੱਕ ਨੌਜਵਾਨ ਨੇ ਆਪਣੀ ਦੋਸਤ ਲੜਕੀ ਵੱਲੋਂ ਵਿਆਹ ਤੋਂ ਜਵਾਬ ਦੇਣ ਅਤੇ ਪੈਸੇ ਵਾਪਸ ਨਾ ਕਰਨ ’ਤੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਵੀਰ ਸਿੰਘ ਵਾਸੀ ਪਾਇਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨਿਰਮਲ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਲੜਕੇ ਹਰਵੀਰ ਸਿੰਘ ਦੀ ਮਨਜਿੰਦਰ ਕੌਰ ਉਰਫ ਰੂਬੀ ਨਾਲ ਦੋਸਤੀ ਸੀ। ਮਨਜਿੰਦਰ ਕੌਰ ਨੇ ਹਰਵੀਰ ਨੂੰ ਭਰੋਸਾ ਦਿੱਤਾ ਸੀ ਕਿ ਜੇ ਉਹ ਆਪਣੇ ਖ਼ਰਚੇ ’ਤੇ ਆਈਲੈਟਸ ਕਰਵਾ ਦੇਵੇ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗੀ, ਪਰ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਹਰਵੀਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਾਂਚ ਅਧਿਕਾਰੀ ਮਸਿੰਦਰ ਸਿੰਘ ਨੇ ਦੱਸਿਆ ਕਿ ਮਨਜਿੰਦਰ ਕੌਰ ਉਰਫ ਰੂਬੀ ਵਾਸੀ ਹਰਿਓ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।





News Source link

- Advertisement -

More articles

- Advertisement -

Latest article