37.2 C
Patiāla
Sunday, May 5, 2024

ਫੁਟਬਾਲ: ਭਾਰਤ ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕਰਨ ਤੋਂ ਖੁੰਝਿਆ

Must read


ਕੁਵੈਤ ਸਿਟੀ: ਕਪਤਾਨ ਟਾਈਸਨ ਸਿੰਘ ਅਤੇ ਗੁਰਕੀਰਤ ਸਿੰਘ ਦੇ ਇੱਕ-ਇੱਕ ਗੋਲ ਦੀ ਬਦੌਲਤ ਭਾਰਤੀ ਟੀਮ ਨੇ ਅੱਜ ਕੁਵੈਤ ਨੂੰ ਆਪਣੇ ਆਖਰੀ ਕੁਆਲੀਫਿਕੇਸ਼ਨ ਮੈਚ ਵਿੱਚ ਹਰਾ ਦਿੱਤਾ ਪਰ ਤੀਜੇ ਸਥਾਨ ’ਤੇ ਰਹਿਣ ਕਾਰਨ ਏਐੱਫਸੀ ਅੰਡਰ-20 ਏਸ਼ੀਆ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਆਸਟਰੇਲੀਆ ਪਹਿਲੇ ਅਤੇ ਇਰਾਕ ਦੂਜੇ ਸਥਾਨ ’ਤੇ ਰਿਹਾ। 10 ਗਰੁੱਪਾਂ ਦੀਆਂ ਸਿਖਰਲੀਆਂ ਟੀਮਾਂ ਅਤੇ ਪੰਜ ਸਰਬੋਤਮ ਉਪ-ਜੇਤੂ ਟੀਮਾਂ ਟੂਰਨਾਮੈਂਟ ਲਈ ਕੁਆਲੀਫਾਈ ਕੀਤੀਆਂ ਹਨ। ਉਜ਼ਬੇਕਿਸਤਾਨ ਨੂੰ ਮੇਜ਼ਬਾਨ ਵਜੋਂ ਸਿੱਧੀ ਜਗ੍ਹਾ ਮਿਲੀ ਹੈ। ਇਹ ਟੂਰਨਾਮੈਂਟ ਅਗਲੇ ਸਾਲ ਪਹਿਲੀ ਤੋਂ 18 ਮਾਰਚ ਤੱਕ ਖੇਡਿਆ ਜਾਵੇਗਾ। -ਪੀਟੀਆਈ





News Source link

- Advertisement -

More articles

- Advertisement -

Latest article