27.2 C
Patiāla
Monday, April 29, 2024

ਚੀਨ ਨੇ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਆਲਮੀ ਦਹਿਸ਼ਤਗਰਦ ਐਲਾਨਨ ਦੇ ਭਾਰਤ, ਅਮਰੀਕਾ ਦੇ ਪ੍ਰਸਤਾਵ ’ਚ ਅੜਿੱਕਾ ਡਾਹਿਆ

Must read


ਸੰਯੁਕਤ ਰਾਸ਼ਟਰ, 19 ਅਕਤੂਬਰ

ਚੀਨ ਨੇ ਅੱਜ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਗੁਟ ਲਸ਼ਕਰ-ਏ-ਤਇਬਾ ਦੇ ਮੁਖੀ ਹਾਫਿਜ਼ ਸਈਦ ਦੇ ਪੁੱਤਰ ਹਾਫਿਜ਼ ਤਲਹਾ ਸਈਦ ਨੂੰ ਕਾਲੀ ਸੂਚੀ ਵਿੱਚ ਪਾਉਣ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਵਿੱਚ ਰੋਕ ਦਿੱਤਾ। ਚੀਨ ਦਾ ਦੋ ਦਿਨਾਂ ਵਿੱਚ ਇਹ ਦੂਜਾ ਅਜਿਹਾ ਕਦਮ ਹੈ। ਹਾਫਿਜ਼ ਤਲਹਾ ਸਈਦ (46) ਖਤਰਨਾਕ ਅਤਿਵਾਦੀ ਸਮੂਹ ਲਸ਼ਕਰ-ਏ-ਤਇਬਾ ਦਾ ਪ੍ਰਮੁੱਖ ਨੇਤਾ ਅਤੇ 26/11 ਮੁੰਬਈ ਅਤਿਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਪੁੱਤਰ ਹੈ। ਇਸ ਸਾਲ ਅਪਰੈਲ ਵਿਚ ਭਾਰਤ ਸਰਕਾਰ ਨੇ ਉਸ ਨੂੰ ਦਹਿਸ਼ਤਗਰਦ ਐਲਾਨਿਆ ਸੀ। ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅਲਕਾਇਦਾ ਪਾਬੰਦੀ ਕਮੇਟੀ ਤਹਿਤ ਪ੍ਰਸਤਾਵ ’ਤੇ ਰੋਕ ਲਾਈ ਹੈ। ਦੋ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਪਾਕਿਸਤਾਨ ਅਧਾਰਿਤ ਇੱਕ ਦਹਿਸ਼ਤਗਰਦ ਨੂੰ ਆਲਮੀ ਦਹਿਸ਼ਤਗਰਦ ਐਲਾਨਨ ਲਈ ਭਾਰਤ ਅਤੇ ਅਮਰੀਕਾ ਦੁਆਰਾ ਪੇਸ਼ ਪ੍ਰਸਤਾਵ ’ਚ ਅੱੜਿਕਾ ਡਾਹਿਆ ਹੈ। ਚੀਨ ਨੇ ਮੰਗਲਵਾਰ ਨੂੰ ਲਸ਼ਕਰ-ਏ-ਤਇਬਾ ਦੇ ਦਹਿਸ਼ਤਗਰਦ ਸ਼ਾਹਿਦ ਮਹਿਮੂਦ ਨੂੰ ਆਲਮੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਭਾਰਤ ਅਤੇ ਅਮਰੀਕਾ ਦੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਵਿੱਚ ਰੋਕ ਦਿੱਤਾ ਸੀ।





News Source link

- Advertisement -

More articles

- Advertisement -

Latest article