29.1 C
Patiāla
Saturday, May 4, 2024

ਔਰਤ ਦੇ ਚਿਹਰੇ ’ਤੇ ਤੇਜ਼ਾਬ ਸੁੱਟਿਆ

Must read


ਪੱਤਰ ਪ੍ਰੇਰਕ

ਸ੍ਰੀ ਫ਼ਤਹਿਗੜ੍ਹ ਸਾਹਿਬ/ਸਰਹਿੰਦ, 16 ਅਕਤੂਬਰ

ਸਰਹਿੰਦ ਦੀ ਪ੍ਰੋਫੈਸਰ ਕਲੋਨੀ ਵਿੱਚ ਕਥਿਤ ਤੌਰ ’ਤੇ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾਂ ਕਰਨ ’ਤੇ ਔਰਤ ਦੇ ਚਿਹਰੇ ’ਤੇ ਉਸ ਦੇ ਦੋਸਤ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਜ਼ੇਰੇ ਇਲਾਜ ਔਰਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬੀਤੇ ਕਰੀਬ 10 ਸਾਲ ਤੋਂ ਆਪਣੇ ਪਤੀ ਤੋਂ ਅਲੱਗ ਆਪਣੇ ਦੋ ਬੱਚਿਆਂ ਨਾਲ ਕਿਸੇ ਦੇ ਮਕਾਨ ’ਚ ਰਹਿ ਰਹੀ ਹੈ ਅਤੇ ਬੀਤੇ ਕਰੀਬ 2-3 ਸਾਲ ਤੋਂ ਕਾਲੂ ਭਗਤ ਵਾਸੀ ਬਲਰਾਓ, ਅਲੀਗੜ੍ਹ (ਯੂ.ਪੀ.) ਨੂੰ ਜਾਣਦੀ ਹੈ ਜੋ ਕਦੇ-ਕਦੇ ਉਸ ਨੂੰ ਮਿਲਣ ਲਈ ਉਸ ਦੇ ਘਰ ਆ ਜਾਂਦਾ ਸੀ। ਬੀਤੇ ਦਿਨ ਸ਼ਾਮ ਨੂੰ ਕਰੀਬ 7 ਵਜੇ ਕਾਲੂ ਭਗਤ ਜਿਸ ਨੇ ਥੋੜ੍ਹੀ ਸ਼ਰਾਬ ਪੀਤੀ ਹੋਈ ਸੀ, ਉਸ ਦੇ ਘਰ ਆ ਕੇ ਉਸ ਨਾਲ ਗੱਲਾਂ ਕਰਨ ਲੱਗਿਆ। ਇਸ ਮਗਰੋਂ ਉਹ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਉਸ ਨੂੰ ਪ੍ਰੇਸ਼ਾਨ ਕਰ ਲੱਗਿਆ ਜਿਸ ਨੂੰ ਉਸ ਨੇ ਝਿੜਕ ਦਿੱਤਾ। ਬਹਿਸ ਦੌਰਾਨ ਹੀ ਕਾਲੂ ਭਗਤ ਨੇ ਡੱਬ ’ਚੋਂ ਬੋਤਲ ਕੱਢ ਕੇ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਦਿੱਤਾ ਜੋ ਸ਼ਿਕਾਇਤਕਰਤਾ ਦੀਆਂ ਅੱਖਾਂ, ਚਿਹਰੇ, ਗਲੇ ਦੇ ਥੱਲੇ ਤੇ ਸੀਨੇ ਅਤੇ ਸੱਜੇ ਮੋਢੇ ’ਤੇ ਪੈ ਗਿਆ। ਤੇਜ਼ਾਬ ਦੇ ਛਿੱਟੇ ਉਸ ਦੀ 16 ਸਾਲਾ ਲੜਕੀ ਅਤੇ 14 ਸਾਲਾ ਲੜਕੇ ’ਤੇ ਵੀ ਪੈ ਗਏ ਜਿਸ ਮਗਰੋਂ ਕਾਲੂ ਭਗਤ ਮੌਕੇ ’ਤੋਂ ਭੱਜ ਗਿਆ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਥਾਣਾ ਫ਼ਤਹਿਗੜ੍ਹ ਸਾਹਿਬ ਵਿੱਚ ਕਾਲੂ ਭਗਤ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।





News Source link

- Advertisement -

More articles

- Advertisement -

Latest article