32.3 C
Patiāla
Saturday, May 18, 2024

ਸਬਸਿਡੀਆਂ ਨੂੰ ਇੱਕੋ ਨਜ਼ਰੀਏ ਨਾਲ ਨਾ ਦੇਖੇ ਵਿਸ਼ਵ ਬੈਂਕ: ਸੀਤਾਰਾਮਨ

Must read


ਵਾਸ਼ਿੰਗਟਨ, 15 ਅਕਤੂਬਰ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿਸ਼ਵ ਬੈਂਕ ਨੂੰ ਅਪੀਲ ਕੀਤੀ ਕਿ ਉਹ  ਭਾਰਤ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ ਨੂੰ ਇੱਕ ਪੱਖ/ਨਜ਼ਰੀਏ ਤੋਂ ਨਾ ਦੇਖੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਨੁਕਸਾਨਦਾਇਕ ਸਬਸਿਡੀ’ ਅਤੇ ਸੰਵੇਦਨਸ਼ੀਲ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ‘ਉਦੇਸ਼ ਆਧਾਰਿਤ ਸਮਰਥਨ’ ਵਿੱਚ ਫਰਕ ਕਰਨਾ ਜ਼ਰੂਰੀ ਹੈ।  ਸੀਤਾਰਾਮਨ ਨੇ ਇੱਥੇ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੇ ਅਹਿਮ ਮਾਨਕਾਂ ’ਤੇ ਭਾਰਤ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਸਬਸਿਡੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸੇ ਦੌਰਾਨ ਵੱਖਰੇ ਤੌਰ ’ਤੇ ਕੌਮਾਂਤਰੀ ਮੁਦਰਾ ਫੰਡ ਕਮੇਟੀ (ਆਈਐੱਮਐੱਫਸੀ) ਦੀ ਮੀਟਿੰਗ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਉਲਟ ਸਥਿਤੀਆਂ ਦੇ ਬਾਵਜੂਦ ਚਾਲੂ ਵਿੱਤੀ ਸਾਲ ਦੌਰਾਨ ਭਾਰਤ ਦੀ ਅਰਥਵਿਵਸਥਾ ਵਿੱਚ ਵਾਧਾ ਜਾਰੀ ਰਹੇਗਾ। -ਪੀਟੀਆਈ 

ਵਿੱਤ ਮੰਤਰੀ ਵੱਲੋਂ ਗੀਤਾ ਗੋਪੀਨਾਥ ਨਾਲ ਕਈ ਮੁੱਦਿਆਂ ’ਤੇ ਚਰਚਾ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੌਮਾਂਤਰੀ ਮੁਦਰਾ ਫੰਡ ਦੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨਾਲ ਮੌਜੂਦਾ ਆਲਮੀ ਮੁੱਦਿਆਂ ਅਤੇ ਅਗਲੇ ਸਾਲ ਭਾਰਤ ਵੱਲੋਂ ਜੀ-20 ਸੰਮੇਲਨ ਦੀ ਕੀਤੀ ਜਾਣ ਪ੍ਰਧਾਨਗੀ ਬਾਰੇ ਚਰਚਾ ਵੀ ਕੀਤੀ। ਗੀਤਾ ਗੋਪੀਨਾਥ ਨੇ ਟਵੀਟ ’ਚ ਦੱਸਿਆ ਕਿ ਉਨ੍ਹਾਂ ਨੇ ਭਾਰਤ ਦੀ ਵਿੱਤ ਮੰਤਰੀ ਨਾਲ ਜੀ-20 ਦੇਸ਼ਾਂ ਦੇ ਅਗਾਮੀ ਸੰਮੇਲਨ ’ਚ ਭਾਰਤ ਦੀ ਪ੍ਰਧਾਨਗੀ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ। 



News Source link

- Advertisement -

More articles

- Advertisement -

Latest article