30.8 C
Patiāla
Friday, May 10, 2024

ਇਪਸਾ ਵੱਲੋਂ ਗੁਰਵਿੰਦਰ ਬਰਾੜ ਤੇ ਹਰਜਿੰਦਰ ਜੌਹਲ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਪੰਜਾਬ ਤੋਂ ਆਏ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਵਿੰਦਰ ਬਰਾੜ ਦਾ ਐਵਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਨਾਲ ਸਿਡਨੀ ਨਿਵਾਸੀ ਕਵੀ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਨੂੰ ਵੀ ਸਨਮਾਨਿਤ ਕੀਤਾ ਗਿਆ। ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਹੋਏ ਸਮਾਗਮ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ।

ਇਸ ਉਪਰੰਤ ਹੋਏ ਕਵੀ ਦਰਬਾਰ ਦਾ ਮੰਚ ਸੰਚਾਲਨ ਰੁਪਿੰਦਰ ਸੋਜ਼ ਨੇ ਕਰਦਿਆਂ ਇੱਕ ਤੋਂ ਬਾਅਦ ਇੱਕ ਕਵੀ ਨੂੰ ਸਟੇਜ ’ਤੇ ਪੇਸ਼ ਕੀਤਾ। ਕਵੀ ਦਰਬਾਰ ਵਿੱਚ ਆਤਮਾ ਸਿੰਘ ਹੇਅਰ, ਤੇਜਪਾਲ ਕੌਰ, ਗੁਰਦੀਪ ਜਗੇੜਾ, ਸਰਬਜੀਤ ਸੋਹੀ, ਗਾਇਕ ਹੈਪੀ ਚਾਹਲ, ਦਲਵੀਰ ਹਲਵਾਰਵੀ, ਗੀਤਕਾਰ ਨਿਰਮਲ ਦਿਓਲ, ਹਰਕੀ ਵਿਰਕ ਆਦਿ ਕਵੀਆਂ/ਗਾਇਕਾਂ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਖ਼ੂਬਸੂਰਤ ਬਣਾ ਦਿੱਤਾ।

ਪ੍ਰੋਗਰਾਮ ਦੇ ਆਖਰੀ ਚਰਨ ਵਿੱਚ ਸਿਡਨੀ ਤੋਂ ਆਏ ਕਵੀ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਨੇ ਆਪਣੇ ਮੰਚ ਅਤੇ ਸ਼ਬਦਾਂ ਦੇ ਸਫ਼ਰ ਨਾਲ ਸਾਂਝ ਪਵਾਉਂਦਿਆ ਅਨੇਕਾਂ ਖ਼ੂਬਸੂਰਤ ਗਜ਼ਲਾਂ ਅਤੇ ਨਜ਼ਮਾਂ ਪੇਸ਼ ਕਰਦਿਆਂ ਸਰੋਤਿਆਂ ਤੋਂ ਭਰਵੀਂ ਦਾਦ ਵਸੂਲੀ। ਗਾਇਕ/ਗੀਤਕਾਰ ਗੁਰਵਿੰਦਰ ਬਰਾੜ ਨੇ ਸਟੇਜ ’ਤੇ ਆਉਂਦਿਆਂ ਹੀ ਆਪਣੀ ਕਲਾ ਦੇ ਰੰਗ ਬਿਖੇਰ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਲਿਆ। ਆਪਣੇ ਜੀਵਨ ਸਫ਼ਰ ਦੇ ਨਾਲ ਨਾਲ, ਅਜਮੇਰ ਔਲਖ ਨਾਲ ਜੁੜੀਆਂ ਯਾਦਾਂ, ਗੀਤਕਾਰੀ ਦੇ ਮੋੜ ਅਤੇ ਅਨੇਕਾਂ ਦਿਲਚਸਪ ਕਿੱਸਿਆਂ ਨਾਲ ਬਾਵਾਸਤਾ ਕਰਵਾਉਂਦਿਆਂ ਬਹੁਤ ਵਧੀਆ ਸੰਵਾਦ ਸਿਰਜਿਆ। ਆਪਣੇ ਲਿਖੇ ਅਤੇ ਫਿਲਮਾਏ ਗੀਤਾਂ ਵਿੱਚੋਂ ਬਹੁਤ ਸਾਰੇ ਗੀਤ ਪੇਸ਼ ਕਰਦਿਆਂ ਜਦੋਂ ਉਨ੍ਹਾਂ ਨੇ ਆਪਣਾ ਗੀਤ ‘ਉਹ ਸ਼ਿਵ ਦੀ ਕਿਤਾਬ ਵਰਗੀ’ ਗਾਇਆ ਤਾਂ ਮਾਹੌਲ ਬੇਹੱਦ ਦਿਲਕਸ਼ ਬਣਾ ਦਿੱਤਾ।

ਦੋਵਾਂ ਹੀ ਮਹਿਮਾਨਾਂ ਨੇ ਇਪਸਾ ਦੇ ਕਾਰਜਾਂ, ਖ਼ਾਸਕਰ ਇਸ ਦੀ ਪਰਿਵਾਰਕ ਰੂਪ ਰੇਖਾ, ਲਾਇਬ੍ਰੇਰੀ ਵਿੱਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਅਤੇ ਮਰਹੂਮ ਕਲਾਕਾਰਾਂ ਦੇ ਲੱਗੇ 101 ਪੋਰਟਰੇਟਾਂ ਨੂੰ ਵੇਖਣ ਤੋਂ ਬਾਅਦ ਕਿਹਾ ਕਿ ਅਜਿਹਾ ਮਾਹੌਲ ਤਾਂ ਯੂਨੀਵਰਸਿਟੀਆਂ ਅਤੇ ਵੱਡੇ ਭਵਨਾਂ ਵਿੱਚ ਵੀ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਸੰਸਥਾ ਦੇ ਫਾਊਂਡਰ ਚੇਅਰਮੈਨ ਜਰਨੈਲ ਬਾਸੀ, ਇਪਸਾ ਦੇ ਤਿੰਨਾਂ ਵਿੰਗਾਂ ਦੀ ਕੋਰ ਕਮੇਟੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ, ਅਜਾਇਬ ਸਿੰਘ ਵਿਰਕ, ਕਿਰਨਦੀਪ ਸਿੰਘ ਵਿਰਕ, ਬਿਕਰਮਜੀਤ ਸਿੰਘ ਚੰਦੀ, ਅਰਸ਼ਦੀਪ ਸਿੰਘ ਦਿਓਲ ਅਤੇ ਗੁਰਜੀਤ ਸਿੰਘ ਉੱਪਲ ਆਦਿ ਹਾਜ਼ਰ ਸਨ। ਇਸ ਸਾਹਿਤਕ ਸਮਾਗਮ ਵਿੱਚ ਡਾ. ਗੋਪਾਲ ਸਿੰਘ ਬੁੱਟਰ ਦੀ ਆਲੋਚਨਾ ਦੀ ਪੁਸਤਕ ‘ਕਾਵਿ ਚਿੰਤਨ ਅਤੇ ਆਧੁਨਿਕ ਪੰਜਾਬੀ ਕਵਿਤਾ’ ਲੋਕ ਅਰਪਣ ਕੀਤੀ ਗਈ।



News Source link
#ਇਪਸ #ਵਲ #ਗਰਵਦਰ #ਬਰੜ #ਤ #ਹਰਜਦਰ #ਜਹਲ #ਦ #ਸਨਮਨ

- Advertisement -

More articles

- Advertisement -

Latest article