33.1 C
Patiāla
Sunday, April 28, 2024

ਸੀਐੱਨਜੀ ਤੇ ਪੀਐੱਨਜੀ ਦੀਆਂ ਕੀਮਤਾਂ ’ਚ ਤਿੰਨ ਰੁਪਏ ਦਾ ਵਾਧਾ

Must read


ਨਵੀਂ ਦਿੱਲੀ: ਸੀਐੱਨਜੀ ਤੇ ਪਾਈਪਡ ਰਸੋਈ ਗੈਸ (ਪੀਐੱਨਜੀ) ਦੀ ਕੀਮਤ ਵਿਚ ਤਿੰਨ-ਤਿੰਨ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਕੁਦਰਤੀ ਗੈਸ ਦੀਆਂ ਕੀਮਤਾਂ ’ਚ ਆਏ ਉਛਾਲ ਤੋਂ ਬਾਅਦ ਕੀਤਾ ਗਿਆ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਸੀਐੱਨਜੀ ਦੀ ਕੀਮਤ ਵਿਚ ਇਹ ਪਹਿਲਾ ਵਾਧਾ ਹੈ। ਜਦਕਿ ਪੀਐੱਨਜੀ ਦੀ ਕੀਮਤ ਦੋ ਮਹੀਨਿਆਂ ਬਾਅਦ ਵਧਾਈ ਗਈ ਹੈ। ਦਿੱਲੀ ਵਿਚ ਸੀਐੱਨਜੀ ਦੀ ਕੀਮਤ ਹੁਣ 78.61 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਜੋ ਕਿ ਪਹਿਲਾਂ 75.61 ਰੁਪਏ ਸੀ। ਇਸ ਸਾਲ ਸੱਤ ਮਾਰਚ ਤੋਂ ਬਾਅਦ ਇਹ ਕੀਮਤਾਂ ’ਚ 14ਵਾਂ ਵਾਧਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article