31.7 C
Patiāla
Friday, May 3, 2024

ਅਮਰੀਕਾ ’ਚ ਸਿੱਖ ਪਰਿਵਾਰ ਅਗਵਾ: 4 ਜਾਣੇ ਹਾਲੇ ਵੀ ਲਾਪਤਾ, ਮਸ਼ਕੂਕ ਪੁਲੀਸ ਹਿਰਾਸਤ ’ਚ

Must read


ਲਾਸ ਏਂਜਲਸ, 5 ਅਕਤੂਬਰ

8 ਮਹੀਨੇ ਦੀ ਬੱਚੀ ਸਮੇਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ‘ਮਸ਼ਕੂਕ’ ਮੰਨੇ ਜਾਂਦੇ 48 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਅਜੇ ਵੀ ਲਾਪਤਾ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਮਰਸਡ ਕਾਊਂਟੀ ਵਿੱਚ ਅਗਵਾ ਕਰ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਦੀ ਪਛਾਣ ਅੱਠ ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਚਾਚਾ ਅਮਨਦੀਪ ਸਿੰਘ (ਤਾਇਆ) ਵਜੋਂ ਹੋਈ ਹੈ। ਸੋਮਵਾਰ ਦੇਰ ਰਾਤ ਪਰਿਵਾਰ ਦੀ ਗੱਡੀ ਸੜੀ ਹਾਲਤ ‘ਚ ਮਿਲੀ, ਜਿਸ ਦੇ ਆਧਾਰ ‘ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਤੈਅ ਕੀਤਾ ਕਿ ਚਾਰਾਂ ਨੂੰ ਅਗਵਾ ਕੀਤਾ ਗਿਆ ਸੀ। ਖੁਫੀਆ ਅਧਿਕਾਰੀਆਂ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਮਰਸਡ ਕਾਊਂਟੀ ਵਿੱਚ ਏਟੀਐੱਮ ਵਿੱਚ ਇੱਕ ਪੀੜਤ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਬੈਂਕ ਲੈਣ-ਦੇਣ ਕਰਨ ਵਾਲੇ ਵਿਅਕਤੀ ਦੀ ਫੋਟੋ ਪ੍ਰਾਪਤ ਕੀਤੀ, ਜੋ ਅਗਵਾ ਵਾਲੀ ਥਾਂ ਤੋਂ ਤਸਵੀਰ ਵਿੱਚ ਮੌਜੂਦ ਵਿਅਕਤੀ ਨਾਲ ਮਿਲਦੀ-ਜੁਲਦੀ ਦਿਖਾਈ ਦਿੰਦੀ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ, ਜੀਸਸ ਮੈਨੁਅਲ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਉਸ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਅਗਵਾ ਦੀ ਘਟਨਾ ਤੋਂ ਬਾਅਦ ਜਸਦੀਪ ਅਤੇ ਅਮਨਦੀਪ ਦੇ ਪਿਤਾ ਡਾ. ਰਣਧੀਰ ਸਿੰਘ ਅਤੇ ਮਾਤਾ ਕ੍ਰਿਪਾਲ ਕੌਰ ਸਦਮੇ ਵਿੱਚ ਹਨ। ਰਣਧੀਰ ਸਿਹਤ ਵਿਭਾਗ ਅਤੇ ਕ੍ਰਿਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ। ਰਣਧੀਰ 29 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਪਰਤੇ ਸਨ।



News Source link
#ਅਮਰਕ #ਚ #ਸਖ #ਪਰਵਰ #ਅਗਵ #ਜਣ #ਹਲ #ਵ #ਲਪਤ #ਮਸ਼ਕਕ #ਪਲਸ #ਹਰਸਤ #ਚ

- Advertisement -

More articles

- Advertisement -

Latest article