25 C
Patiāla
Monday, April 29, 2024

ਟੈਕਸ ਵਸੂਲੀ 30 ਪ੍ਰਤੀਸ਼ਤ ਵੱਧ ਕੇ 8.36 ਲੱਖ ਕਰੋੜ ਹੋਈ

Must read


ਨਵੀਂ ਦਿੱਲੀ, 18 ਸਤੰਬਰ

ਵਿੱਤ ਮੰਤਰਾਲੇ ਨੇ ਅੱਜ ਦੱਸਿਆ ਕਿ ਵਰਤਮਾਨ ਵਿੱਤੀ ਵਰ੍ਹੇ ਵਿਚ 17 ਸਤੰਬਰ ਤੱਕ ਸਿੱਧੀ ਟੈਕਸ ਵਸੂਲੀ 30 ਪ੍ਰਤੀਸ਼ਤ ਵੱਧ ਕੇ 8.36 ਲੱਖ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮੌਜੂਦਾ ਵਿੱਤੀ ਵਰ੍ਹੇ ਵਿਚ ਐਡਵਾਂਸ ਟੈਕਸ ਵੱਧ ਇਕੱਠਾ ਹੋਣ ਕਾਰਨ ਹੋਇਆ ਹੈ। ਮਹਾਮਾਰੀ ਤੋਂ ਬਾਅਦ ਹੋਈ ਆਰਥਿਕ ਰਿਕਵਰੀ ਕਾਰਨ ਐਡਵਾਂਸ ਟੈਕਸ ਵਿਚ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ 1.35 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕਰਨ ਤੋਂ ਬਾਅਦ ਸਿੱਧੀ ਟੈਕਸ ਵਸੂਲੀ 23 ਪ੍ਰਤੀਸ਼ਤ ਵੱਧ ਕੇ ਸੱਤ ਲੱਖ ਕਰੋੜ ਰੁਪਏ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਵਕਫ਼ੇ ਦੌਰਾਨ 6,42,287 ਕਰੋੜ ਰੁਪਏ ਟੈਕਸ ਦੇ ਰੂਪ ਵਿਚ ਇਕੱਠੇ ਹੋਏ ਸਨ। ਵੇਰਵਿਆਂ ਮੁਤਾਬਕ ਕਾਰਪੋਰੇਟ ਆਮਦਨ ਕਰ ਦੇ ਰੂਪ ਵਿਚ 4.36 ਲੱਖ ਕਰੋੜ ਰੁਪਏ ਤੇ ਨਿੱਜੀ ਟੈਕਸ ਦੇ ਰੂਪ ਵਿਚ 3.98 ਲੱਖ ਕਰੋੜ ਰੁਪਏ ਵਸੂਲੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਅਪਰੈਲ-ਸਤੰਬਰ ਤੱਕ ਐਡਵਾਂਸ ਟੈਕਸ ਵੀ 17 ਪ੍ਰਤੀਸ਼ਤ ਵਧਿਆ ਹੈ। ਇਸ ਤਹਿਤ 2.95 ਲੱਖ ਕਰੋੜ ਰੁਪਏ ਇਕੱਤਰ ਹੋਏ ਹਨ। ਵਿੱਤ ਮੰਤਰਾਲੇ ਨੇ ਕਿਹਾ ਕਿ ਵਰਤਮਾਨ ਵਿੱਤੀ ਵਰ੍ਹੇ ਵਿਚ ਰਿਟਰਨਾਂ ਵੀ ਤੇਜ਼ੀ ਨਾਲ ਭਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 17 ਸਤੰਬਰ ਤੱਕ 93 ਪ੍ਰਤੀਸ਼ਤ ਆਈਟੀਆਰਜ਼ ਦੀ ਪੁਸ਼ਟੀ ਹੋ ਚੁੱਕੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article