27.2 C
Patiāla
Sunday, May 5, 2024

ਜੌਹਨਸਨ ਬੇਬੀ ਪਾਊਡਰ ਨਿਰਮਾਣ ਦਾ ਲਾਇਸੈਂਸ ਰੱਦ

Must read


ਮੁੰਬਈ: ਮਹਾਰਾਸ਼ਟਰ ਦੇ ਖੁਰਾਕ ਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਨੇ ਲੋਕ ਸਿਹਤ ਦੇ ਹਿੱਤ ’ਚ ਜੌਹਨਸਨ ਐਂਡ ਜੌਹਨਸਨ ਦਾ ਬੇਬੀ ਪਾਊਡਰ ਨਿਰਮਾਣ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਸੂਬਾ ਸਰਕਾਰ ਦੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਗਿਆ ਹੈ ਕਿ ਕੰਪਨੀ ਦਾ ਉਤਪਾਦ ਜੌਹਨਸਨ ਬੇਬੀ ਪਾਊਡਰ ਨਵਜੰਮੇ ਬੱਚਿਆਂ ਦੀ ਚਮੜੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਐਫਡੀਏ ਨੇ ਕਿਹਾ ਕਿ ਇਸ ਪਾਊਡਰ ਦੇ ਨਮੂਨੇ ਪ੍ਰਯੋਗਸ਼ਾਲਾ ’ਚ ਜਾਂਚ ਦੌਰਾਨ ਨਿਰਧਾਰਤ ਪੀਐੱਚ ਪੈਮਾਨਿਆਂ ’ਤੇ ਖਰੇ ਨਹੀਂ ਉੱਤਰੇ ਸਨ। ਬਿਆਨ ’ਚ ਕਿਹਾ ਗਿਆ ਹੈ ਕਿ ਕੋਲਕਾਤਾ ਸਥਿਤ ਕੇਂਦਰੀ ਦਵਾਈ ਲੈਬਾਰਟਰੀ ਦੀ ਰਿਪੋਰਟ ਤੋਂ ਬਾਅਦ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਜਿਸ ਵਿੱਚ ਨਤੀਜਾ ਕੱਢਿਆ ਗਿਆ ਸੀ ਕਿ ਪਾਊਡਰ ਦਾ ਨਮੂਨਾ ਪੀਐੱਚ ਜਾਂਚ ਦੇ ਸਬੰਧ ਵਿੱਚ ਆਈਐੱਸ 5339:2008 ਅਨੁਸਾਰ ਨਹੀਂ ਹੈ। ਬਿਆਨ ਅਨੁਸਾਰ ਐੱਫਡੀਏ ਨੇ ਮਿਆਰ ਦੀ ਜਾਂਚ ਲਈ ਪੁਣੇ ਤੇ ਨਾਸਿਕ ਤੋਂ ਜੌਹਨਸ ਬੇਬੀ ਪਾਊਡਰ ਦੇ ਨਮੂਨੇ ਲਏ ਸਨ। 

ਬਿਆਨ ’ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਐੱਫਡੀਏ ਨੇ ਜੌਹਨਸਨ ਐਂਡ ਜੌਹਨਸਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਇਸ ਤੋਂ ਇਲਾਵਾ ਕੰਪਨੀ ਨੂੰ ਉਕਤ ਉਤਪਾਦ ਦਾ ਭੰਡਾਰ ਬਾਜ਼ਾਰ ਤੋਂ ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ। ਕੰਪਨੀ ਨੇ ਸਰਕਾਰੀ ਮਾਹਿਰਾਂ ਦੀ ਰਿਪੋਰਟ ਸਵੀਕਾਰ ਨਹੀਂ ਕੀਤੀ ਹੈ ਅਤੇ ਇਸ ਨੂੰ ਕੇਂਦਰੀ ਦਵਾਈ ਲੈਬਾਰਟਰੀ ’ਚ ਭੇਜਣ ਲਈ ਅਦਾਲਤ ’ਚ ਚੁਣੌਤੀ ਦਿੱਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article