30.9 C
Patiāla
Thursday, May 16, 2024

ਜ਼ਿਲ੍ਹਾ ਪੱਧਰੀ ਮੁਕਾਬਲੇ: ਖੁਰਦ ਸਕੂਲ ਦੇ ਖਿਡਾਰੀਆਂ ਦੀ ਝੰਡੀ

Must read


ਪੱਤਰ ਪ੍ਰੇਰਕ

ਸੰਦੌੜ, 17 ਸਤੰਬਰ 

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਖੁਰਦ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਖੇਡਾਂ ਵਿਚ ਜੇਤੂ ਰਹੇ ਬੱਚਿਆਂ ਦਾ ਅੱਜ ਸਕੂਲ ਕੈਂਪਸ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ  ਪਿੰਡ ਦੇ ਪਤਵੰਤਿਆਂ ਨੇ ਮੁੱਖ ਅਧਿਆਪਕ ਸਜਾਦ ਅਲੀ ਗੌਰੀਆ ਅਤੇ ਪੀ.ਟੀ ਰਮਨਦੀਪ ਸਿੰਘ ਦਾ ਵੀ ਸਨਮਾਨ ਕੀਤਾ। ਪੀਟੀ ਰਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੀ ਦੇ ਖੋ-ਖੋ ਅੰਡਰ 14 ਸਾਲ (ਲੜਕੇ) ਟੀਮ ਨੇ ਪਹਿਲਾ, ਖੋ ਖੋ ਅੰਡਰ 14 ਸਾਲ (ਲੜਕੀਆਂ) ਪਹਿਲਾ, ਖੋ-ਖੋ ਅੰਡਰ 17 ਸਾਲ (ਲੜਕੀਆਂ) ਪਹਿਲਾ, ਕਬੱਡੀ ਨੈਸ਼ਨਲ ਸਟਾਈਲ 17 ਸਾਲ (ਲੜਕੀਆਂ) ਨੇ ਪਹਿਲਾ ਸਥਾਨ ਹਾਸਲ ਕੀਤਾ। ਅਥਲੈਟਿਕਸ ਵਿਚ ਬਲਰਾਜ ਸਿੰਘ ਨੇ 

ਪਟਿਆਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਪੰਜਵੇਂ ਦਿਨ ਬਾਸਕਿਟਬਾਲ ਅੰਡਰ 17 ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ ਅਪੋਲੋ ਪਬਲਿਕ ਸਕੂਲ ਨੇ ਪੋਲੋ ਸੈਂਟਰ ਨੂੰ 63-43 ਨਾਲ ਅਤੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਨੇ ਆਰਮੀ ਪਬਲਿਕ ਸਕੂਲ ਟੀਮ ਨੂੰ 31-12 ਨਾਲ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਅੰਡਰ 21 ਲੜਕਿਆਂ ਵਿੱਚ ਘਨੌਰ ਏ ਨੇ ਪਟਿਆਲਾ ਸ਼ਹਿਰੀ ਏ ਨੂੰ 36-13 ਨਾਲ ਹਰਾਇਆ। 

ਭਵਾਨੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਪ੍ਰਾਇਮਰੀ ਸਕੂਲ ਭੱਟੀਵਾਲ ਖੁਰਦ ਦੇ ਬੱਚਿਆਂ ਨੇ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਇਸ ਸਬੰਧੀ ਸਕੂਲ ਦੀ ਮੁੱਖ ਅਧਿਆਪਕ ਹਰਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਬਲਾਕ-2 ਦੀਆਂ ਖੇਡਾਂ ਵਿੱਚ ਸਕੂਲ ਦੀ ਟੀਮ ਨੇ ਰੱਸੀ ਟੱਪਣ ਦੌੜ ਵਿੱਚ ਪਹਿਲਾ ਤੇ ਦੂਜਾ ਸਥਾਨ, ਰੱਸੀ ਟੱਪਣ ਵਿੱਚ ਕੁੜੀਆਂ ਨੇ ਦੂਜਾ ਸਥਾਨ, ਬੈਡਮਿੰਟਨ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। 

ਗੋਲਡ ਮੈਡਲ ਹਾਸਲ ਕਰਨ ਵਾਲੇ ਖਿਡਾਰੀ ਸਨਮਾਨਿਤ

ਲਹਿਰਾਗਾਗਾ (ਪੱਤਰ ਪ੍ਰੇਰਕ): ਖੇਡ ਮੁਕਾਬਲਿਆਂ ’ਚੋਂ ਗੁਰੁ ਨਾਨਕ ਅਕੈਡਮੀ ਲਹਿਲ ਕਲਾਂ ਦੇ ਅੰਡਰ 14 ਦੇ ਬੱਚਿਆਂ ਦੇ ਮੁਕਾਬਲੇ ਸ੍ਰੀ ਮਸਤੂਆਣਾ ਸਹਿਬ ਵਿਖੇ ਹੋਏ, ਜਿਸ ਵਿੱਚ ਬੱਚਿਆਂ ਨੇ ਗਤਕੇ ਦੇ ਮੁਕਾਬਲੇ ’ਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਸਮੇਂ ਅਕੈਡਮੀ ਪ੍ਰਬੰਧਕ ਜਸਵਿੰਦਰ ਸਿੰਘ, ਬਲਦੇਵ ਸਿੰਘ ਗਹਿਲ, ਰਾਜਵਿੰਦਰ ਸਿੰਘ ਅਤੇ ਪ੍ਰਿੰਸੀਪਲ ਪਰਵੀਨ ਕੁਮਾਰ ਨੇ ਅਕੈਡਮੀ ਦੇ ਗਤਕਾ ਕੋਚ ਜਤਿੰਦਰ ਸਿੰਘ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ।  





News Source link

- Advertisement -

More articles

- Advertisement -

Latest article