32.9 C
Patiāla
Monday, April 29, 2024

ਖੇਡ ਮੁਕਾਬਲਿਆਂ ’ਚ ਖਿਡਾਰੀਆਂ ਨੇ ਜੌਹਰ ਦਿਖਾਏ

Must read


ਪੱਤਰ ਪ੍ਰੇਰਕ
ਭਾਈਰੂਪਾ, 15 ਸਤੰਬਰ

ਭਾਈ ਰੂਪ ਚੰਦ ਸਟੇਡੀਅਮ ਭਾਈਰੂਪਾ ਵਿੱਚ ਭਗਤਾ ਭਾਈ ਬਲਾਕ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ ਹੈ। ਇਸ ਦੌਰਾਨ ਪਹਿਲੇ ਦਿਨ ਬੱਜੋਆਣਾ ਸੈਂਟਰ ਦੀਆਂ ਲੜਕੀਆਂ ਨੇ ਖੋ-ਖੋ ਦਾ ਮੁਕਾਬਲਾ ਜਿੱਤਿਆ। ਖੇਡਾਂ ਦਾ ਰਸਮੀ ਉਦਘਾਟਨ ਭਰਪੂਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਗਤਾ ਭਾਈਕਾ ਨੇ ਖਿਡਾਰੀਆਂ ਨੂੰ ਮਾਰਚ ਪਾਸ ਦੌਰਾਨ ਸਲਾਮੀ ਦੇ ਕੇ ਕੀਤਾ। ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕਾਂ ਨੇ ਦੱਸਿਆ ਕਿ ਸਰਕਲ ਕਬੱਡੀ ਲੜਕਿਆਂ ਦੇ ਮੁਕਾਬਲੇ ਵਿਚ ਸੈਂਟਰ ਬੱਜੋਆਣਾ ਅਤੇ ਸਲਾਬਤਪੁਰਾ ਫਾਈਨਲ ਮੈਚ ਦੌਰਾਨ ਆਪਸ ਵਿਚ ਭਿੜਣਗੇ। ਨੈਸ਼ਨਲ ਕਬੱਡੀ ਲੜਕੀਆਂ ਦੇ ਫਾਈਨਲ ਵਿਚ ਬੱਜੋਆਣਾ ਤੇ ਢਿਪਾਲੀ ਸੈਂਟਰ ਦਾ ਮੁਕਾਬਲਾ ਹੋਵੇਗਾ।

ਮਾਨਸਾ (ਪੱਤਰ ਪ੍ਰੇਰਕ): ਲੋੜਵੰਦ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਹਰਪ੍ਰੀਤ ਬਹਿਣੀਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਚਹਿਲਾਂਵਾਲੀ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਭਵਿੱਖ ’ਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ, ਸਟੇਸ਼ਨਰੀ, ਸਪੋਰਟਸ ਕਿੱਟਾਂ ਦੇਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਸਕੂਲ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵੱਲੋਂ ਬਣਾਏ ਗਏ ਸਾਈਕਲ ਸਟੈਂਡ ਦਾ ਉਦਘਾਟਨ ਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਕੀਤਾ ਗਿਆ।

ਨਵਕਿਰਨ ਸਿੰਘ (ਪੱਤਰ ਪ੍ਰੇਰਕ): ਮਹਿਲ ਕਲਾਂ ਵਿੱਚ ਡੀਐੱਸਪੀ ਵਜੋਂ ਤਇਨਾਤ ਗਮਦੂਰ ਸਿੰਘ (55) ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਹਿੱਸਾ ਬਣੇ ਹਨ। ਕੌਮਾਂਤਰੀ ਅਥਲੀਟ ਗਮਦੂਰ ਸਿੰਘ ਬਲਾਕ ਪੱਧਰੀ ਖੇਡਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਖੇਡਾਂ ’ਚ ਹਿੱਸਾ ਲੈਣਗੇ ਅਤੇ ਸ਼ਾਟਪੁੱਟ ਤੇ ਡਿਸਕਸ ਥਰੋਅ ’ਚ ਜੌਹਰ ਦਿਖਾਉਣਗੇ। ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਡੀਐੱਸਪੀ ਗਮਦੂਰ ਸਿੰਘ 1987 ਵਿੱਚ ਖੇਡ ਕੋਟੇ ’ਚੋਂ ਕਾਂਸਟੇਬਲ ਵਜੋਂ ਪੰਜਾਬ ਪੁਲੀਸ ਵਿਚ ਭਰਤੀ ਹੋਏ ਸਨ ਤੇ ਉਨ੍ਹਾਂ ਕੌਮੀ ਖੇਡਾਂ ਵਿੱਚ ਦੋ ਵਾਰ ਸੋਨ ਤਗਮਾ, 4 ਵਾਰ ਚਾਂਦੀ ਤੇ 3 ਕਾਂਸੀ ਮੈਡਲ ਜਿੱਤੇ ਹਨ।

200 ਮੀਟਰ ਦੌੜ ਵਿੱਚ ਸ਼ਰੁਤੀ ਤੇ ਪ੍ਰਭਦੀਪ ਅੱਵਲ

ਮਾਨਸਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਮੁਕਬਾਲੇ ਵਿੱਚ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਅਤੇ ਆਪਣੇ ਹੁਨਰ ਦਾ ਜਲਵਾ ਵਿਖਾਇਆ। ਅਥਲੈਟਿਕਸ ਦੇ ਮੁਕਾਬਲਿਆਂ ਦੌਰਾਨ 200 ਮੀਟਰ ਦੌੜ ਵਿਚ ਅੰਡਰ-14 ਲੜਕਿਆਂ ਵਿਚ ਹੁਸਨਪ੍ਰੀਤ ਸਿੰਘ, ਝੁਨੀਰ ਨੇ ਪਹਿਲਾ ਅਤੇ ਕਮਲਜੀਤ ਸਿੰਘ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਅੰਡਰ-17 ਲੜਕੀਆਂ ਵਿਚ ਸ਼ਰੂਤੀ, ਬੁਢਲਾਡਾ ਨੇ ਪਹਿਲਾ ਅਤੇ ਪ੍ਰਨੀਤ ਕੌੌਰ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿਚ ਪ੍ਰਭਦੀਪ ਸਿੰਘ ਮਾਨਸਾ ਨੇ ਪਹਿਲਾ ਅਤੇ ਹਰਮਨਜੋਤ ਸਿੰਘ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਈਵੈਂਟ ਦੇ 41-50 ਮਰਦ ਵਰਗ ਵਿਚ ਜਗਮੀਤ ਸਿੰਘ ਝੰਡੂਕੇ ਨੇ ਪਹਿਲਾ ਅਤੇ ਅਮਰੀਕ ਸਿੰਘ ਸਾਹਨੇਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਅੰਡਰ-21 ਲੜਕੀਆਂ ਵਿਚ ਸੁਖਜਿੰਦਰ ਕੌੌਰ ਭੀਖੀ ਨੇ ਪਹਿਲਾ ਅਤੇ ਸੁਖਜੀਤ ਕੌਰ ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਅੰਡਰ 21-40 ਲੜਕਿਆਂ ਦੇ 86 ਕਿਲੋ ਭਾਰ ਵਿਚ ਸੰਦੀਪ ਸਿੰਘ ਅਤੇ 97 ਕਿਲੋੋ ਵਿਚ ਸਾਹਿਲ ਪਿੰਡ ਰਾਮਦਿੱਤੇ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 65 ਕਿਲੋੋ ਵਿਚ ਸੁਖਵੰਤ ਸਿੰਘ, 71 ਕਿਲੋੋ ਵਿਚ ਭੀਮ ਸਿੰਘ ਅਤੇ 80 ਕਿਲੋੋ ਵਿਚ ਰਿਸ਼ਵ ਜਾਖੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਵਿਧਾਇਕ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ

ਸਮਾਲਸਰ (ਪੱਤਰ ਪ੍ਰੇਰਕ): ਯੂਨੀਕ ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਦੇ ਖਿਡਾਰੀਆਂ ਨੇ ਇੰਨਡੋਰ ਸਟੇਡੀਅਮ ਗੋਧੇਵਾਲਾ ਮੋਗਾ ਵਿੱਚ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਡੀਪੀਈ ਤਰਸੇਮ ਸਿੰਘ, ਕੋਚ ਮਨਪ੍ਰੀਤ ਕੌਰ ਅਤੇ ਕੋਚ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਭਾਗ ਲੈਂਦੇ ਹੋਏ ਅੰਡਰ-14 ਜੂਡੋ ਵਿੱਚ ਲੜਕੇ-ਲੜਕੀਆਂ ਨੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਅੱਜ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।





News Source link

- Advertisement -

More articles

- Advertisement -

Latest article