38 C
Patiāla
Friday, May 3, 2024

ਜੀ7 ਮੁਲਕ ਚੀਨ ਪ੍ਰਤੀ ਸਖਤ ਰੁਖ਼ ਅਪਣਾਉਣ ਲਈ ਤਿਆਰ

Must read


ਬਰਲਿਨ: ਜਰਮਨੀ ਨੇ ਕਿਹਾ ਕਿ ਸੱਤ ਵੱਡੇ ਅਰਥਚਾਰਿਆਂ ’ਤੇ ਆਧਾਰਿਤ ਗਰੁੱਪ (ਜੀ7) ਨੇ ਚੀਨ ਨਾਲ ਕਾਰੋਬਾਰ ਕਰਨ ਸਮੇਂ ਸਖ਼ਤ ਰੁਖ਼ ਅਖ਼ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ। ਜੀ7 ਮੁਲਕਾਂ ਦੇ ਅਧਿਕਾਰੀਆਂ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਜਰਮਨੀ ਦੇ ਵਿੱਤੀ ਮਾਮਲਿਆਂ ਤੇ ਵਾਤਾਵਰਨ ਸੁਰੱਖਿਆ ਬਾਰੇ ਮੰਤਰੀ ਰੌਬਰਟ ਹਾਬੈੱਕ ਨੇ ਕਿਹਾ ਕਿ ਕੌਮਾਂਤਰੀ ਕਾਰੋਬਾਰ ਦੇ ਉੱਚੇ ਮਾਪਦੰਡ ਕਾਇਮ ਰੱਖਣ ਤੇ ਚੀਨ ਨੂੰ ਆਪਣੀ ਵਿੱਤੀ ਤਾਕਤ ਦੀ ਵਰਤੋਂ ਹੋਰਨਾਂ ਮੁਲਕਾਂ ’ਤੇ ਕਰਨ ਤੋਂ ਰੋਕਣ ਲਈ ਮੀਟਿੰਗ ਦੌਰਾਨ ਚੀਨ ਬਾਰੇ ਚਰਚਾ ਕੀਤੀ ਗਈ ਹੈ। ਉਨ੍ਹਾਂ ਚੀਨ ਪ੍ਰਤੀ ਜਰਮਨੀ ਦਾ ਰੁਖ ਸਪੱਸ਼ਟ ਕਰਦਿਆਂ ਕਿਹਾ, ‘ਚੀਨ ਨਾਲ ਨਰਮੀ ਹੁਣ ਖਤਮ ਹੋ ਗਈ ਹੈ।’ ਉਨ੍ਹਾਂ ਕਿਹਾ ਕਿ ਉਹ ਯੂਰੋਪੀ ਯੂਨੀਅਨ ਨੂੰ ਚੀਨ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਨ ਲਈ ਕਹਿ ਰਹੇ ਹਨ। -ਪੀਟੀਆਈ





News Source link

- Advertisement -

More articles

- Advertisement -

Latest article