41.2 C
Patiāla
Friday, May 17, 2024

ਮਲੋਟ: ਤੇਜ਼ਧਾਰ ਹਥਿਆਰ ਨਾਲ ਸੁੱਤੇ ਪਰਿਵਾਰ ਦੀ ਕੀਤੀ ਵੱਢ-ਟੁੱਕ, ਔਰਤ ਦੀ ਮੌਤ ਤੇ ਹਮਲਾਵਰ ਨੇ ਵੀ ਖ਼ੁਦਕੁਸ਼ੀ ਕੀਤੀ

Must read


ਗੁਰਸੇਵਕ ਸਿੰਘ ਪ੍ਰੀਤ/ ਲਖਵਿੰਦਰ ਬਰਾੜ

ਸ੍ਰੀ ਮੁਕਤਸਰ ਸਾਹਿਬ/ਮਲੋਟ, 8 ਸਤੰਬਰ

ਮੁਕਤਸਰ-ਮਲੋਟ ਸੜਕ ਉਪਰ ਪਿੰਡ ਔਲਖ ਵਿੱਚ ਘਰੇਲੂ ਝਗੜੇ ਕਾਰਨ ਅਮਰਿੰਦਰ ਸਿੰਘ (34) ਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ ਨੂੰ ਤੇਜ਼ਧਾਰ ਹਥਿਆਰ ਨਾਲ ਕਥਿਤ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਜ਼ਖਮਾਂ ਦੀ ਤਾਬ ਨਾ ਝਲਦਿਆਂ ਜ਼ਖ਼ਮੀਆਂ ਵਿੱਚੋਂ ਔਰਤ ਦੀ ਮੌਤ ਹੋ ਗਈ ਹੈ, ਜਦੋਂ ਕਿ ਬਾਕੀ ਬਠਿੰਡਾ ਅਤੇ ਫਰੀਦਕੋਟ ਦੇ ਹਸਪਤਾਲਾਂ ‘ਚ ਜ਼ੇਰੇ ਇਲਾਜ ਹਨ। ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਸੀ। ਜ਼ਮੀਨ ਕਾਰਨ ਪਰਿਵਾਰ ਵਿੱਚ ਝਗੜਾ ਸੀ, ਜਿਸ ਕਾਰਨ ਰਿਸ਼ਤੇਦਾਰ ਇਕੱਠੇ ਹੋਏ ਸਨ। ਅੱਜ ਦਿਨ-ਚੜ੍ਹਦੇ ਅਮਰਿੰਦਰ ਸਿੰਘ ਨੇ ਸੁੱਤੀ ਪਈ ਆਪਣੀ ਮਾਂ, ਭੈਣ, ਪਤਨੀ, ਭੂਆ ਦੀ ਨੂੰਹ ਉਪਰ ਤਲਵਾਰ ਨਾਲ ਕਥਿਤ ਹਮਲਾ ਕਰ ਦਿੱਤਾ ਤੇ ਬਾਅਦ ਵਿੱਚ ਫਾਹਾ ਲੈ ਲਿਆ। ਜ਼ਖ਼ਮੀਆਂ ਵਿੱਚੋਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ।





News Source link

- Advertisement -

More articles

- Advertisement -

Latest article