36.3 C
Patiāla
Thursday, May 2, 2024

ਰੂਸ ਨੇ ਜਾਪਾਨ ਨਾਲ ਵੀਜ਼ਾ ਮੁਕਤ ਯਾਤਰਾ ਸਮਝੌਤਾ ਤੋੜਿਆ

Must read


ਮਾਸਕੋ, 6 ਸਤੰਬਰ

ਰੂਸ ਨੇ ਜਾਪਾਨ ਨਾਲ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਦੇ ਸਮਝੌਤੇ ਨੂੰ ਤੋੜ ਦਿੱਤਾ। ਇਸ ਤਹਿਤ ਜਾਪਾਨੀ ਨਾਗਰਿਕਾਂ ਨੂੰ ਪ੍ਰਸ਼ਾਂਤ ਸਾਗਰ ਦੇ ਚਾਰ ਵਿਵਾਦਿਤ ਟਾਪੂਆਂ ਦੀ ਯਾਤਰਾ ਲਈ ਵੀਜ਼ਾ ਮੁਕਤ ਸਹੂਲਤ ਦਿੱਤੀ ਗਈ ਸੀ। ਇੱਕ ਸਰਕਾਰੀ ਆਦੇਸ਼ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ਿਨਹੂਆ ਨਿਊਜ਼ ਏਜੰਸੀ ਮੁਤਾਬਕ, 1999 ਵਿੱਚ ਹੋਏ ਸਮਝੌਤੇ ਤਹਿਤ ਇਨ੍ਹਾਂ ਟਾਪੂਆਂ ਦੇ ਸਾਬਕਾ ਵਸਨੀਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੂਸ ਦੇ ਅਧਿਕਾਰ ਵਾਲੇ ਟਾਪੂਆਂ ਵਿੱਚ ਵੀਜ਼ੇ ਤੋਂ ਬਿਨਾਂ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਟਾਪੂ ਰੂਸ ਵਿੱਚ ‘ਸਾਊਦਰਨ ਕੁਰਿਲਜ਼’ ਅਤੇ ਜਾਪਾਨ ਵਿੱਚ ‘ਨੌਰਦਨ ਟੈਰੀਟਰੀਜ਼’ ਵਜੋਂ ਜਾਣੇ ਜਾਂਦੇ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਉਸ ਦਾ ਮਾਰਚ ਤੋਂ ਜਾਪਾਨੀ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਸਹੂਲਤ ਖ਼ਤਮ ਕਰਨ ਦਾ ਇਰਾਦਾ ਹੈ। ਉਸ ਨੇ ਇਹ ਕਦਮ ਯੂਕਰੇਨ ਸਥਿਤੀ ’ਤੇ ਜਾਪਾਨ ਵੱਲੋਂ ਰੂਸ ਵਿਰੋਧੀ ਪਾਬੰਦੀਆਂ ਦੇ ਮਾਮਲੇ ਵਿੱਚ ਨਿਭਾਈ ਭੂਮਿਕਾ ਦੇ ਮੱਦੇਨਜ਼ਰ ਚੁੱਕਿਆ ਹੈ। -ਆਈਏਐੱਨਐੱਸ





News Source link

- Advertisement -

More articles

- Advertisement -

Latest article