33.2 C
Patiāla
Wednesday, May 8, 2024

ਏਸ਼ੀਆ ਕੱਪ: ਸ੍ਰੀਲੰਕਾ ਨੇ ਅਫ਼ਗਾਨਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ

Must read


ਸ਼ਾਰਜਾਹ, 3 ਸਤੰਬਰ

ਸ੍ਰੀਲੰਕਾ ਨੇ ਅੱਜ ਇੱਥੇ ਏਸ਼ੀਆ ਕੱਪ ਸੁਪਰ ਚਾਰ ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਹਿਮਾਨੁੱਲ੍ਹਾ ਗੁਰਬਾਜ਼ ਦੀ ਸ਼ਾਨਦਾਰ ਨੀਮ ਸੈਂਕੜਾ ਪਾਰੀ (45 ਗੇਂਦਾਂ ਵਿੱਚ 84 ਦੌੜਾਂ) ਦੀ ਬਦੌਲਤ ਛੇ ਵਿਕਟਾਂ ਦੇ ਨੁਕਸਾਨ ’ਤੇ 175 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਨੇ ਛੇ ਵਿਕਟਾਂ ਗੁਆ ਕੇ 19.1 ਓਵਰ ਵਿੱਚ ਹੀ ਟੀਚਾ ਹਾਸਲ ਕਰ ਲਿਆ। ਸ੍ਰੀਲੰਕਾ ਵੱਲੋਂ ਪਥੁਮ ਨਿਸਸੰਕਾ ਨੇ 35 ਅਤੇ ਕੁਸਾਲ ਮੈਂਡਿਸ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਅਫ਼ਗਾਨਿਸਤਾਨ ਲਈ ਮੁਜੀਬ ਉਰ-ਰਹਿਮਾਨ ਅਤੇ ਨਵੀਨ ਉੱਲ-ਹੱਕ ਨੇ ਦੋ-ਦੋ ਅਤੇ ਰਾਸ਼ਿਦ ਖ਼ਾਨ ਅਤੇ ਮੁਹੰਮਦ ਨਬੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।  





News Source link

- Advertisement -

More articles

- Advertisement -

Latest article