33.1 C
Patiāla
Wednesday, May 8, 2024

ਮੁਕੇਸ਼ ਅੰਬਾਨੀ ਨੇ ਧੀ ਈਸ਼ਾ ਨੂੰ ਸੌਂਪੀ ਪ੍ਰਚੂਨ ਤੇ ਅਨੰਤ ਨੂੰ ਊਰਜਾ ਕਾਰੋਬਾਰ ਦੀ ਕਮਾਨ

Must read


ਮੰਬਈ, 29 ਅਗਸਤ

ਰਿਲਾਇੰਸ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਅੱਜ ਆਪਣੀ ਧੀ ਈਸ਼ਾ ਨੂੰ ਪ੍ਰਚੂਨ ਅਤੇ ਛੋਟੇ ਪੁੱਤਰ ਅਨੰਤ ਨੂੰ ਊਰਜਾ ਕਾਰੋਬਾਰ ਦੀ ਕਮਾਨ ਸੌਂਪਣ ਦਾ ਐਲਾਨ ਕਰ ਕੇ ਰਿਲਾਇੰਸ ਦੀ ਉਤਰਾਧਿਕਾਰ ਯੋਜਨਾ ਸਪਸ਼ਟ ਕਰ ਦਿੱਤੀ। ਅੰਬਾਨੀ ਆਪਣੇ ਵੱਡੇ ਪੁੱਤਰ ਆਕਾਸ਼ ਨੂੰ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਦਾ ਮੁਖੀ ਪਹਿਲਾਂ ਹੀ ਨਾਮਜ਼ਦ ਕਰ ਚੁੱਕੇ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ 45ਵੇਂ ਸਾਲਾਨਾ ਇਜਲਾਸ ਵਿੱਚ ਅੰਬਾਨੀ ਨੇ ਈਸ਼ਾ ਅਤੇ ਅਨੰਤ ਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਈਸ਼ਾ ਰਿਲਾਇੰਸ ਰਿਟੇਲ ਦੀ ਡਾਇਰੈਕਟਰ ਵਜੋਂ ਕੰਮ ਕਰੇਗੀ ਜਦੋਂ ਕਿ ਅਨੰਤ ਨਵਾਂ ਊਰਜਾ ਕਾਰੋਬਾਰ ਦੇਖਣਗੇ। ਹਾਲਾਂਕਿ ਅੰਬਾਨੀ ਨੇ ਉਤਰਾਧਿਕਾਰੀਆਂ ਦੇ ਨਾਵਾਂ ਦਾ ਐਲਾਨ ਕਰਨ ਦੇ ਨਾਲ ਹੀ ਸਪਸ਼ਟ ਕੀਤਾ ਕਿ ਉਹ ਹਾਲੇ ਸੇਵਾਮੁਕਤ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਪਹਿਲਾਂ ਵਾਂਗ ਹੀ ਕਾਰਜਸ਼ੀਲ ਅਗਵਾਈ ਜਾਰੀ ਰਹੇਗੀ।’’ ਉਨ੍ਹਾਂ ਕਿਹਾ ਕਿ ਇਸ ਐਲਾਨ ਨਾਲ ਇਹ ਯਕੀਨੀ ਹੇਵੇਗਾ ਕਿ ਰਿਲਾਇੰਸ ਇਕ ਇਕਾਈ, ਇਕਮੁੱਠ ਅਤੇ ਸੁਰੱਖਿਅਤ ਸੰਸਥਾ ਵਜੋਂ ਕਾਇਮ ਰਹੇ। ਰਿਲਾਇੰਸ ਸਮੂਹ ਦੇ ਮੁੱਖ ਤੌਰ ’ਤੇ ਤਿੰਨ ਕਾਰੋਬਾਰ ਹਨ , ਤੇਲ ਰਿਫਾਇਨਰੀ ਅਤੇ ਪੈਟਰੋ ਰਸਾਇਣ, ਪ੍ਰਚੂਨ ਕਾਰੋਬਾਰ ਅਤੇ ਡਿਜੀਟਲ ਕਾਰੋਬਾਰ (ਦੂਰਸੰਚਾਰ)। ਇਨ੍ਹਾਂ ਵਿਚ ਪ੍ਰਚੂਨ ਅਤੇ ਡਿਜੀਟਲ ਕਾਰੋਬਾਰ ਜੀਓ ਪਲੇਟਫਾਰਮ ਅਤੇ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਅਧੀਨ ਹੈ। ਤੇਲ ਅਤੇ ਰਸਾਇਣ ਕਾਰੋਬਾਰ ਰਿਲਾਇੰਸ ਅਧੀਨ ਹੈ। ਨਵਾਂ ਊਰਜਾ ਕਾਰੋਬਾਰ ਵੀ ਮੂਲ ਕੰਪਨੀ ਦਾ ਹੀ ਹਿੱਸਾ ਹੈ।

ਈਸ਼ਾ ਅੰਬਾਨੀ।

ਜੀਓ ਪਲੇਟਫਾਰਮ ਦੇ ਚੇਅਰਮੈਨ ਹਾਲੇ ਮੁਕੇਸ਼ ਅੰਬਾਨੀ ਹੀ ਹਨ ਅਤੇ ਇਸ ਤੋਂ ਇਲਾਵਾ ਉਹ ਰਿਲਾਇੰਸ ਰਿਟੇਲ ਦੇ ਵੀ ਮੁਖੀ ਹਨ। ਅੰਬਾਨੀ ਨੇ ਇਜਲਾਸ ਵਿੱਚ ਸ਼ੇਅਰਧਾਰਕਾਂ ਨਾਲ ਈਸ਼ਾ ਦੀ ਪਛਾਣ ਪ੍ਰਚੂਨ ਕਾਰੋਬਾਰੀ ਦੇ ਮੁਖੀ ਵਜੋਂ ਕਰਾਈ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਅਨੰਤ ਨੇ ਨਵੇਂ ਊਰਜਾ ਕਾਰੋਬਾਰ ਦੀ ਕਮਾਨ ਸੰਭਾਲੀ ਹੈ। -ਏਜੰਸੀ

ਖਪਤਕਾਰ ਵਸਤਾਂ ਦੇ ਕਾਰੋਬਾਰ ਦਾ ਵਿਸਥਾਰ ਕਰੇਗੀ ਰਿਲਾਇੰਸ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਪ੍ਰਚੂਨ ਕਾਰੋਬਾਰੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਵਰ੍ਹੇ ਆਪਣੀ ਵਿਸਥਾਰ ਯੋਜਨਾ ਤਹਿਤ ਖਪਤਕਾਰ ਵਸਤਾਂ (ਐਫਐਮਸੀਜੀ) ਦੇ ਕਾਰੋਬਾਰ ਦਾ ਖੇਤਰ ਵਧਾਉਣ ਦੇ ਨਾਲ ਨਾਲ ਆਪਣੇ ਉਤਪਾਦ ਬਾਜ਼ਾਰ ਵਿਚ ਪੇਸ਼ ਕਰੇਗੀ। ਰਿਲਾਇੰਸ ਇੰਡਸਟਰੀਜ਼ ਦੇ ਅੱਜ ਹੋਏ 45ਵੇਂ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ, ‘‘ਇਸ ਸਾਲ, ਅਸੀਂ ਐਫਐਮਸੀਜੀ ਦਾ ਆਪਣਾ ਕਾਰੋਬਾਰ ਸ਼ੁਰੂ ਕਰਾਂਗੇ।’’ ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਦਾ ਉਦੇਸ਼ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਨਾ, ਉਨ੍ਹਾਂ ਦੀ ਸਪਲਾਈ ਕਰਨਾ ਅਤੇ ਉਨ੍ਹਾਂ ਨੂੰ ਕਿਫਾਇਤੀ ਕੀਮਤ ’ਤੇ ਮੁਹੱਈਆ ਕਰਵਾ ਕੇ ਹਰ ਭਾਰਤੀ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨਾ ਹੋਵੇਗਾ।’’ ਈਸ਼ਾ ਅੰਬਾਨੀ ਨੇ ਕਿਹਾ, ‘‘ਸਾਲ 2022 ਵਿੱਚ ਰਿਲਾਇੰਸ ਰਿਟੇਲ ਨੇ ਘਰ ਨਾਲ ਜੁੜੇ ਸਾਮਾਨ, ਨਿੱਜੀ ਦੇਖਭਾਲ ਅਤੇ ਆਮ ਵਪਾਰਕ ਵਰਗਾਂ ਵਿੱਚ ਕਈ ਨਵੇਂ ਉਤਪਾਦ ਲਾਂਚ ਕਰਕੇ ਆਪਣੇ ਖੁਦ ਦੇ ਬ੍ਰਾਂਡਾਂ ਦੀ ਮੌਜੂਦਗੀ ਨੂੰ ਮਜ਼ਬੂਤ ​​ਕੀਤਾ ਹੈ।’’ ਮੁਲਕ ਵਿੱਚ ਖਪਤਕਾਰ ਵਸਤਾਂ ਦਾ ਬਾਜ਼ਾਰ 100 ਅਰਬ ਡਾਲਰ ਤੋਂ ਵੱਧ ਦਾ ਹੈ, ਜਿਸ ’ਤੇ ਵੱਡੇ ਅਦਾਰਿਆਂ ਜਿਵੇਂ ਐਚਯੂਐਲ, ਰੈਕਿਟ, ਪੀਐਂਡਜੀ, ਨੇੈਸਲੇ ਤੇ ਭਾਰਤੀ ਕੰਪਨੀਆਂ ਜਿਵੇਂ ਡਾਬਰ, ਇਮਾਮੀ ਅਤੇ ਮੈਰੀਕੋ ਵਰਗੀਆਂ ਘਰੇਲੂ ਕੰਪਨੀਆਂ ਦਾ ਦਬਦਬਾ ਹੈ। ਇਹ ਹੁਣ ਅਡਾਨੀ ਵਿਲਮਾਰ ਅਤੇ ਹੋਰਨਾਂ ਖਪਤਕਾਰ ਕੰਪਨੀਆਂ ਨਾਲ ਮੁਕਾਬਲਾ ਕਰਨਗੀਆਂ। ਉਨ੍ਹਾਂ ਕਿਹਾ, ‘‘ਰਿਲਾਇੰਸ ਰਿਟੇਲ ਹਰ ਮਹੀਨੇ ਡੇਢ ਲੱਖ ਦੇ ਕਰੀਬ ਭਾਈਵਾਲ ਬਣਾ ਰਹੀ ਹੈ। ਅਸੀਂ ਇਕ ਕਰੋੜ ਕਾਰੋਬਾਰੀਆਂ ਨਾਲ ਭਾਈਵਾਲੀ ਕਰਨ ਦੇ ਰਾਹ ‘ਤੇ ਹਾਂ। ਅਸੀਂ ਅਗਲੇ ਪੰਜ ਸਾਲਾਂ ਵਿੱਚ 7,500 ਤੋਂ ਵੱਧ ਸ਼ਹਿਰਾਂ ਅਤੇ 5 ਲੱਖ ਪਿੰਡਾਂ ਤਕ ਪਹੁੰਚ ਕੇ ਮੁਲਕ ਵਿੱਚ ਆਪਣੀ ਮੌਜੂਦਗੀ ਵਧਾਉਣ ਵਲ ਵਧ ਰਹੇ ਹਾਂ। -ਏਜੰਸੀ



News Source link

- Advertisement -

More articles

- Advertisement -

Latest article