30.2 C
Patiāla
Friday, May 10, 2024

ਬ੍ਰਹਿਮੋਸ ਮਿਜ਼ਾਈਲ: ਪਾਕਿਸਤਾਨ ਵੱਲੋਂ ਭਾਰਤ ਦੀ ਕਾਰਵਾਈ ਰੱਦ

Must read


ਇਸਲਾਮਾਬਾਦ, 25 ਅਗਸਤ

ਪਾਕਿਸਤਾਨ ਨੇ 9 ਮਾਰਚ ਨੂੰ ਗਲਤੀ ਨਾਲ ਬ੍ਰਹਿਮੋਸ ਮਿਜ਼ਾਈਲ ਡਿੱਗਣ ਦੀ ਘਟਨਾ ਦੇ ਸਬੰਧ ’ਚ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਨੂੰ ਗ਼ੈਰ-ਤਸੱਲੀਬਖ਼ਸ਼ ਦੱਸਦਿਆਂ ਇਸ ਨੂੰ ਖਾਰਜ ਕਰ ਦਿੱਤਾ ਤੇ ਇਸ ਮਾਮਲੇ ’ਚ ਸਾਂਝੀ ਜਾਂਚ ਦੀ ਮੰਗ ਕੀਤੀ ਹੈ। ਪਾਕਿਸਤਾਨ ’ਚ ਗਲਤੀ ਨਾਲ ਬ੍ਰਹਿਮੋਸ ਮਿਜ਼ਾਈਲ ਡਿੱਗਣ ਦੀ ਘਟਨਾ ਦੀ ਉੱਚ ਪੱਧਰੀ ਜਾਂਚ ’ਚ ਜ਼ਿੰਮੇਵਾਰ ਪਾੲੇ ਗਏ ਭਾਰਤੀ ਹਵਾਈ ਸੈਨਾ ਦੇ ਤਿੰਨ ਅਧਿਕਾਰੀ 23 ਅਗਸਤ ਨੂੰ ਬਰਖਾਸਤ ਕਰ ਦਿੱਤੇ ਗਏ ਸਨ।

ਭਾਰਤ ਦੇ ਇੱਕ ਅਧਿਕਾਰਤ ਬਿਆਨ ਅਨੁਸਾਰ, ‘ਕੋਰਟ ਆਫ ਇਨਕੁਆਇਰੀ (ਸੀਓਆਈ) ਨੇ ਇਸ ਘਟਨਾ ਦੀ ਜਾਂਚ ’ਚ ਪਾਇਆ ਕਿ ਤਿੰਨ ਅਧਿਕਾਰੀਆਂ ਨੇ ਨਿਰਧਾਰਤ ਨਿਯਮ ਪ੍ਰਕਿਰਿਆ (ਐੱਸਓਪੀ) ਦਾ ਪਾਲਣ ਨਹੀਂ ਕੀਤਾ।’ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਲੰਘੀ ਦੇਰ ਰਾਤ ਇੱਕ ਬਿਆਨ ’ਚ ਕਿਹਾ ਕਿ ਉਨ੍ਹਾਂ ਉਸ ਦੇ ਖੇਤਰ ’ਚ ਸੁਪਰਸੋਨਿਕ ਮਿਜ਼ਾਈਲ ਦਾਗੇ ਜਾਣ ਦੀ ਘਟਨਾ ਦੇ ਸਬੰਧ ’ਚ ਸੀਓਆਈ ਦੇ ਨਤੀਜਿਆਂ ਦੇ ਸਬੰਧ ’ਚ ਭਾਰਤ ਦੇ ਐਲਾਨ ਤੇ ਇਸ ਗ਼ੈਰ-ਜ਼ਿੰਮੇਵਾਰੀ ਵਾਲੀ ਘਟਨਾ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਪਾਏ ਗਏ ਹਵਾਈ ਸੈਨਾ ਦੇ ਤਿੰਨ ਅਧਿਕਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਦੇ ਫ਼ੈਸਲੇ ਬਾਰੇ ਪੜ੍ਹਿਆ ਹੈ। ਉਨ੍ਹਾਂ ਕਿਹਾ, ‘ਪਾਕਿਸਤਾਨ ਇਸ ਗੰਭੀਰ ਗ਼ੈਰ-ਜ਼ਿੰਮੇਵਾਰੀ ਵਾਲੇ ਮਾਮਲੇ ਨੂੰ ਭਾਰਤ ਵੱਲੋਂ ਕਥਿਤ ਤੌਰ ’ਤੇ ਬੰਦ ਕੀਤੇ ਜਾਣ ਨੂੰ ਸਿਰੇ ਤੋਂ ਖਾਰਜ ਕਰਦਾ ਹੈ ਅਤੇ ਸੰਯੁਕਤ ਜਾਂਚ ਦੀ ਆਪਣੀ ਮੰਗ ਦੁਹਰਾਉਂਦਾ ਹੈ।’

ਪਾਕਿਸਤਾਨ ਨੇ ਕਿਹਾ, ‘ਘਟਨਾ ਤੋਂ ਬਾਅਦ ਭਾਰਤ ਵੱਲੋਂ ਚੁੱਕੇ ਗਏ ਕਦਮ ਅਤੇ ਇਸ ਤੋਂ ਬਾਅਦ ਨਿਕਲੇ ਨਤੀਜਿਆਂ ਤੇ ਅਖੌਤੀ ‘ਕੋਰਟ ਆਫ ਇਨਕੁਆਇਰੀ’ ਵੱਲੋਂ ਦਿੱਤੀ ਗਈ ਸਜ਼ਾ ਉਮੀਦ ਮੁਤਾਬਕ ਪੂਰੀ ਤਰ੍ਹਾਂ ਗ਼ੈਰ-ਤਸੱਲੀਯੋਗ, ਘੱਟ ਤੇ ਅਧੂਰੀ ਹੈ।’

ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਮਾਮਲੇ ਦੀ ਨਾ ਸਿਰਫ਼ ਸਾਂਝੀ ਜਾਂਚ ਕਰਵਾਉਣ ਸਬੰਧੀ ਪਾਕਿਸਤਾਨ ਦੀ ਮੰਗ ਦਾ ਜਵਾਬ ਦੇਣ ’ਚ ਨਾਕਾਮ ਰਿਹਾ ਬਲਕਿ ਉਸ ਕਮਾਨ ਤੇ ਕੰਟਰੋਲ ਪ੍ਰਣਾਲੀ, ਸੁਰੱਖਿਆ ਪ੍ਰੋਟੋਕੋਲ ਤੇ ਮਿਜ਼ਾਈਲ ਦਾਗਣ ਦੀ ਗੱਲ ਸਵੀਕਾਰ ਕਰਨ ’ਚ ਹੋਈ ਦੇਰੀ ਦੇ ਕਾਰਨਾਂ ਸਬੰਧੀ ਪਾਕਿਸਤਾਨ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਰਣਨੀਤਕ ਹਥਿਆਰਾਂ ਨੂੰ ਸੰਭਾਲਣ ’ਚ ਗੰਭੀਰ ਪ੍ਰਬੰਧਕੀ ਤੇ ਤਕਨੀਕੀ ਖਾਮੀਆਂ ਨੂੰ ਨਿੱਜੀ ਮਨੁੱਖੀ ਗਲਤੀਆਂ ਦੀ ਆੜ ਹੇਠ ਲੁਕਾਇਆ ਨਹੀਂ ਜਾ ਸਕਦਾ। -ਪੀਟੀਆਈ





News Source link

- Advertisement -

More articles

- Advertisement -

Latest article