42.7 C
Patiāla
Saturday, May 18, 2024

ਅਮਰੀਕਾ ’ਚ 4 ਭਾਰਤੀ ਔਰਤਾਂ ’ਤੇ ਹਮਲਾ ਕਰਨ ਵਾਲੀ ਗ੍ਰਿਫ਼ਤਾਰ

Must read


ਵਾਸ਼ਿੰਗਟਨ, 26 ਅਗਸਤ

ਅਮਰੀਕਾ ਦੇ ਟੈਕਸਾਸ ‘ਚ ਚਾਰ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਮੁਲਜ਼ਮ ਔਰਤ ਭਾਰਤੀ-ਅਮਰੀਕੀ ਔਰਤਾਂ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਭਾਰਤ ਵਾਪਸ ਜਾਣ ਲਈ ਕਹਿ ਰਹੀ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡਲਾਸ ਵਿੱਚ ਪਾਰਕਿੰਗ ਦੀ ਹੈ। ਵੀਡੀਓ ‘ਚ ਮੁਲਜ਼ਮ ਔਰਤ ਮੈਕਸੀਕਨ-ਅਮਰੀਕੀ ਹੈ ਅਤੇ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਔਰਤ ਕਹਿੰਦੀ ਹੈ,‘ਮੈਂ ਤੁਹਾਨੂੰ ਭਾਰਤੀ ਨਫ਼ਰਤ ਕਰਦੀ ਹਾਂ। ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਉਂਦੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ।’ ਮੈਕਸੀਕਨ-ਅਮਰੀਕੀ ਔਰਤ ਦੀ ਪਛਾਣ ਪਲੈਨੋ ਦੀ ਐਸਮੇਰਾਲਡਾ ਅਪਟਨ ਵਜੋਂ ਹੋਈ ਹੈ।





News Source link

- Advertisement -

More articles

- Advertisement -

Latest article