40.3 C
Patiāla
Sunday, May 5, 2024

ਯੂਕਰੇਨ ਦੇ ਬੁਨਿਆਦੀ ਢਾਂਚਿਆਂ ’ਤੇ ਹਮਲੇ ਦੀ ਤਿਆਰੀ ਕਰ ਰਿਹੈ ਰੂਸ: ਅਮਰੀਕਾ

Must read


ਵਾਸ਼ਿੰਗਟਨ, 23 ਅਗਸਤ

ਅਮਰੀਕਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗ ਨੇ ਸੁਰੱਖਿਆ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਰੂਸ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਦੇ ਬੁਨਿਆਦੀ ਢਾਂਚਿਆਂ ’ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਕੀਵ ਵਿੱਚ ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ ਯੂਕਰੇਨ ’ਚ ਰਹਿੰਦੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਜੇ ਤੁਸੀਂ ਜ਼ੋਰਦਾਰ ਧਮਾਕਾ ਸੁਣਦੇ ਹੋ ਜਾਂ ਸਾਇਰਨ ਵੱਜਦਾ ਹੈ ਤਾਂ ਤੁਰੰਤ ਸੁਰੱਖਿਅਤ ਥਾਂ ਲੱਭੋ।’’ ਜ਼ਿਕਰਯੋਗ ਹੈ ਕਿ ਯੂਕਰੇਨ ’ਤੇ ਰੂਸੀ ਹਮਲੇ ਨੂੰ ਬੁੱਧਵਾਰ ਛੇ ਮਹੀਨੇ ਪੂਰੇ ਹੋ ਜਾਣਗੇ ਅਤੇ ਇਸੇ ਦਿਨ ਹੀ ਯੂਕਰੇਨ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਮਿਲੀ ਸੀ। ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਜਰਮਨ ਚਾਂਸਲਰ ਓਲਫ ਸੁਲਜ਼ ਨਾਲ ਦੱਖਣ-ਪੂਰਬੀ ਯੂਕਰੇਨ ’ਚ ਜ਼ਪੋਰਿਜ਼ੀਆ ਪਰਮਾਣੂ ਪਲਾਂਟ ਨੇੜੇ ਗੋਲੀਬਾਰੀ ਬਾਰੇ ਚਿੰਤਾ ਜਤਾਈ ਹੈ। -ਏਪੀ

ਯੂਕਰੇਨ ’ਤੇ ਹਮਲੇ ਮਗਰੋਂ ਅਮਰੀਕਾ ਨੇ ਪੰਜ ਹਜ਼ਾਰ ਰੂਸੀ ਨਾਗਰਿਕਾਂ ’ਤੇ ਲਾਈਆਂ ਪਾਬੰਦੀਆਂ

ਵਾਸ਼ਿੰਗਟਨ: ਅਮਰੀਕਾ ਨੇ 24 ਫਰਵਰੀ ਨੂੰ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਮਾਸਕੋ ਦੀ ਲੀਡਰਸ਼ਿਪ ਸਮੇਤ ਲਗਪਗ 5,000 ਰੂਸੀ ਨਾਗਰਿਕਾਂ ’ਤੇ ਪਾਬੰਦੀਆਂ ਲਗਾਈਆਂ ਹਨ। ਇਸ ਸਬੰਧੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, “24 ਫਰਵਰੀ 2022 ਤੋਂ ਅਮਰੀਕਾ ਨੇ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਲਗਪਗ ਪੰਜ ਹਜ਼ਾਰ ਵਿਅਕਤੀਆਂ ’ਤੇ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਹਨ।’’ 





News Source link

- Advertisement -

More articles

- Advertisement -

Latest article