28.7 C
Patiāla
Monday, May 6, 2024

ਟੋਕੀਓ: ਵਿਸ਼ਵ ਬੈਡਮਿੰਟਨ ’ਚ ਸਾਇਨਾ ਦੀ ਜੇਤੂ ਸ਼ੁਰੂਆਤ, ਪ੍ਰੀ ਕੁਆਰਟਰ ਫਾਈਨਲ ’ਚ ਪੁੱਜੀ

Must read


ਟੋਕੀਓ, 23 ਅਗਸਤ

ਲੰਡਨ ਓਲੰਪਿਕਸ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਇਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ ’ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਅੱਜ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਹਾਂਗਕਾਂਗ ਦੀ ਚੇਂਗ ਨਗਨ ਯੀ ਨੂੰ ਹਰਾ ਦਿੱਤਾ। ਉਸ ਨੂੰ ਮੈਚ ਨੂੰ 21-19, 21-9 ਨਾਲ ਜਿੱਤਣ ਵਿੱਚ ਸਿਰਫ਼ 38 ਮਿੰਟ ਲੱਗੇ। ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੀ 32 ਸਾਲਾ ਖਿਡਾਰਨ ਸਾਇਨਾ ਨੇ ਪ੍ਰੀ-ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਉਸ ਦੀ ਦੂਜੇ ਦੌਰ ਦੀ ਵਿਰੋਧੀ ਨਾਜ਼ੋਮੀ ਓਕੁਹਾਰਾ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਈ ਹੈ। ਇਸ ਨਾਲ ਸਾਇਨਾ ਨੂੰ ‘ਬਾਈ’ ਮਿਲ ਗਈ।





News Source link

- Advertisement -

More articles

- Advertisement -

Latest article