41.4 C
Patiāla
Tuesday, May 7, 2024

ਕੌਮੀ ਝੰਡੇ ਵੇਚਣਾ ਆਜ਼ਾਦ ਭਾਰਤ ਦਾ ਅਪਮਾਨ: ਰਾਜਾ ਵੜਿੰਗ

Must read


ਪੱਤਰ ਪ੍ਰੇਰਕ

ਮਾਨਸਾ/ਗਿੱਦੜਬਾਹਾ, 13 ਅਗਸਤ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵੇਚਣ ਦੇ ਨਾਲ-ਨਾਲ ਹੁਣ ਕੌਮੀ ਝੰਡੇ ਨੂੰ ਵੀ ਵੇਚਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦਾ ਇਹ ਸਭ ਤੋਂ ਵੱਡਾ ਅਪਮਾਨ ਹੈ। ਉਹ ਅੱਜ ਇਥੇ ਕਾਂਗਰਸ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਬਾਰਾਂ ਹੱਟਾਂ ਚੌਕ ਤੱਕ ਸ਼ਹਿਰ ਦੇ ਮੁੱਖ ਬਜ਼ਾਰਾਂ ’ਚੋਂ ਕੱਢੀ ਗਈ ਤਿਰੰਗਾ ਯਾਤਰਾ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਵੜਿੰਗ ਨੇ ਕਿਹਾ ਕਿ ਕੌਮੀ ਝੰਡੇ ਸਬੰਧੀ ਭਾਜਪਾ ਦੋਹਰੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਘਰ ’ਤੇ ਕੌਮੀ ਝੰਡਾ ਲਗਾਉਣ ਦਾ ਸੰਦੇਸ਼ ਦੇ ਰਹੀ ਹੈ, ਪਰ ਉਸ ਦੀ ਭਾਈਵਾਲ ਆਰਐੱਸਐੱਸ ਦੇ ਦਫ਼ਤਰ ਵਿੱਚ ਹਾਲੇ ਤੱਕ ਤਿਰੰਗਾ ਲਾਉਣਾ ਜ਼ਰੂਰੀ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 75 ਸਾਲਾਂ ਤੋਂ ਕੌਮੀ ਝੰਡੇ ਦਾ ਸਨਮਾਨ ਕਰਦੀ ਆ ਰਹੀ ਹੈ ਤੇ ਹੁਣ ਵੀ ਮੁਲਕ ਦੇ ਸਾਰੇ ਸੂਬਿਆਂ ਵਿੱਚ ਇਹ ਝੰਡਾ ਲਹਿਰਾ ਕੇ ਲੋਕਾਂ ਨੂੰ ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ‘ਆਪ’ ਸਰਕਾਰ ਬਾਰੇ ਗੱਲ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਪਾਰਟੀ ਇੱਕ ਵਰੋਲੇ ਵਾਂਗ ਹੀ ਆਈ ਸੀ ਤੇ ਹੁਣ ਇੱਕ ਵਰੋਲੇ ਵਾਂਗ ਹੀ ਲੋਕਾਂ ਦੇ ਮਨਾਂ ਤੋਂ ਲਹਿ ਗਈ ਹੈ। ਦੂਜੇ ਪਾਸੇ ਅਕਾਲੀਆਂ ਦਾ ਹਾਲ ਹਰਿਆਣੇ ਦੇ ਚੌਟਾਲਿਆਂ ਨਾਲੋਂ ਵੀ ਭੈੜਾ ਹੋ ਗਿਆ ਹੈ।

ਇਸੇ ਤਰ੍ਹਾਂ ਇਥੇ ਗਿੱਦੜਬਾਹਾ ਵਿੱਚ ਪਿੰਡ ਛੱਤੇਆਣਾ ਤੋਂ ਸ਼ੁਰੂ ਹੋ ਕਰੀਬ 15 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ ਇੱਥੇ ਪਹੁੰਚੀ ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਅਸੀਂ ਦੇਸ਼ ਅਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਅਸੀਂ ਭਾਗਾਂ ਵਾਲੇ ਹਾਂ ਜੋ ਇਨ੍ਹਾਂ ਜਸ਼ਨਾਂ ਦਾ ਹਿੱਸਾ ਬਣ ਰਹੇ ਹਾਂ।

ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਮਾੜੀ: ਰਾਜਾ ਵੜਿੰਗ

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਕ ਕਤਲ ਮਾਮਲੇ ਵਿੱਚ ਹਲਕੇ ਦੇ ਪਿੰਡ ਰਾਈਆ ਵਾਸੀਆਂ ਵੱਲੋਂ ਇੱਥੇ ਲਾਏ ਧਰਨੇ ਕੋਲੋਂ ਲੰਘਦੇ ਸਮੇਂ ਧਰਨਾਕਾਰੀਆਂ ਕੋਲ ਰੁਕ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਅਤਿ-ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਘਰੋਂ ਨਿੱਕਲਿਆ ਕੋਈ ਵੀ ਵਿਅਕਤੀ ਵਾਪਸ ਘਰ ਪਰਤਣ ਤੱਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਕਿੱਧਰੇ ਨਜ਼ਰ ਨਹੀਂ ਆ ਰਹੀ। ਇਸ ਲਈ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਚਾਰਬਾਜ਼ੀ ਛੱਡ ਕੇ ਸਰਕਾਰ ਅਮਨ-ਕਾਨੂੰਨ ਬਹਾਲ ਕਰਨ ਵੱਲ ਧਿਆਨ ਦੇਵੇ।

 





News Source link

- Advertisement -

More articles

- Advertisement -

Latest article