44.9 C
Patiāla
Wednesday, May 22, 2024

ਅਮਰੀਕਾ: ਐੱਫਬੀਆਈ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹਥਿਆਰਬੰਦ ਵਿਅਕਤੀ ਹਲਾਕ

Must read


ਵਿਲਮਿੰਗਟਨ, 12 ਅਗਸਤ

ਅਮਰੀਕਾ ਵਿੱਚ ਐੱਫਬੀਆਈ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਥਿਆਰਬੰਦ ਵਿਅਕਤੀ ਨੂੰ ਪੁਲੀਸ ਨੇ ਇੱਕ ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੂਬੇ ਦੇ ਇੱਕ ਪੇਂਡੂ ਖੇਤਰ ਵਿੱਚ ਹਲਾਕ ਕਰ ਦਿੱਤਾ। ਓਹੀਓ ਸਟੇਟ ਹਾਈਵੇ ਪੈਟਰੋਲ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਧਿਕਾਰੀਆਂ ਨੇ ਫਲੋਰੀਡਾ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਮਾਰ-ਏ-ਲਾਗੋ’ ਜਾਇਦਾਦ ’ਤੇ ਛਾਪੇ ਮਾਰਨ ਮਗਰੋਂ ਸੰਘੀ ਏਜੰਟਾਂ ਦੇ ਖ਼ਿਲਾਫ਼ ਖ਼ਤਰਿਆਂ ’ਚ ਵਾਧੇ ਦੀ ਚੇਤਾਵਨੀ ਦਿੱਤੀ ਸੀ। ਇੱਕ ਅਧਿਕਾਰੀ ਮੁਤਾਬਕ ਮਾਰੇ ਗਏ ਸ਼ੱਕੀ ਵਿਅਕਤੀ ਦੀ ਪਛਾਣ ਰਿਕੀ ਸ਼ਿਫਰ (42) ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ, ‘‘ਸੰਸਦ ਕੰਪਲੈਕਸ ’ਤੇ 6 ਜਨਵਰੀ ਨੂੰ ਹੋਏ ਹਮਲੇ ਦੇ ਸਬੰਧ ਵਿਚ ਉਸ ’ਤੇ ਕਿਸੇ ਵੀ ਅਪਰਾਧ ਦਾ ਦੋਸ਼ ਨਹੀਂ ਲਾਇਆ ਗਿਆ ਸੀ।’’ ਅਧਿਕਾਰੀ ਮੁਤਾਬਕ ਸੰਘੀ ਜਾਂਚਕਰਤਾਵਾਂ ਵੱਲੋਂ ਸ਼ਿਫਰ ਦੇ ਪ੍ਰਾਊਡ ਬੁਆਏਜ਼ ਸਮੇਤ ਹੋਰ ਸੱਜੇ-ਪੱਖੀ ਕੱਟੜਪੰਥੀ ਸਮੂਹਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਗਵਾਹਾਂ ਦੇ ਅਨੁਸਾਰ, ਸ਼ਿਫਰ ਨੇ ਸਵੇਰੇ 9.15 ਵਜੇ ਦੇ ਕਰੀਬ ਐੱਫਬੀਆਈ ਦਫਤਰ ਵਿੱਚ ਜਾਂਚ ਖੇਤਰ ਨੂੰ ‘‘ਨੁਕਸਾਨ’ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਧਿਕਾਰੀ ਪਹੁੰਚੇ ਤਾਂ ਉਹ ਭੱਜ ਗਿਆ। ਓਹੀਓ ਸਟੇਟ ਹਾਈਵੇ ਪੈਟਰੋਲ ਦੇ ਬੁਲਾਰੇ ਲੈਫਟੀਨੈਂਟ ਨਾਥਨ ਡੈਨਿਸ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਅੰਤਰਰਾਜੀ ਹਾਈਵੇਅ 71 ’ਤੇ ਭੱਜਣ ਤੋਂ ਬਾਅਦ, ਉਸ ਨੂੰ ਇਕ ਸਿਪਾਹੀ ਨੇ ਦੇਖਿਆ ਅਤੇ ਗੋਲੀ ਚਲਾ ਦਿੱਤੀ। ਡੈਨਿਸ ਨੇ ਕਿਹਾ ਕਿ ਸ਼ਿਫਰ ਨੇ ਸਿਨਸਿਨਾਟੀ ਦੇ ਉੱਤਰ ਵਿੱਚ ਇੱਕ ਅੰਤਰਰਾਜੀ ਪੇਂਡੂ ਸੜਕ ’ਤੇ ਆਪਣੀ ਕਾਰ ਛੱਡ ਦਿੱਤੀ ਅਤੇ ਪੁਲੀਸ ਨਾਲ ਮੁਕਾਬਲੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜ਼ਖਮੀ ਹੋ ਗਿਆ। ਹਾਲਾਂਕਿ ਇਸ ਘਟਨਾ ’ਚ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ। ਡੈਨਿਸ ਨੇ ਕਿਹਾ ਕਿ ਸ਼ਿਫਰ ਨੂੰ ਵੀਰਵਾਰ ਦੁਪਹਿਰ ਕਰੀਬ 3 ਵਜੇ ਪੁਲੀਸ ਵੱਲ ਆਪਣੀ ਬੰਦੂਕ ਤਾਣ ਦਿੱਤੀ ਜਿਸ ਮਗਰੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ। -ਏਪੀ





News Source link

- Advertisement -

More articles

- Advertisement -

Latest article