22 C
Patiāla
Thursday, May 2, 2024

ਸਪੀਕਰ ਸੰਧਵਾਂ ਦੇ ਸੁਰੱਖਿਆ ਅਮਲੇ ਵੱਲੋਂ ਟਰੱਕ ਚਾਲਕ ਦੀ ਕੁੱਟਮਾਰ

Must read


ਅੰਮ੍ਰਿਤਸਰ, 11 ਅਗਸਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਤਾਇਨਾਤ ਸੁਰੱਖਿਆ ਅਮਲੇ ਨੇ ਅੱਜ ਇਕ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਟਰੱਕ ਕਥਿਤ ਤੌਰ ’ਤੇ ਆਗੂ ਦੀ ਕਾਰ ਨਾਲ ਟਕਰਾ ਗਿਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਸੁਰੱਖਿਆ ਕਰਮੀਆਂ ਨੇ ਪਹਿਲਾਂ ਟਰੱਕ ਚਾਲਕ ਨੂੰ ਵਾਹਨ ਦੇ ਕੈਬਿਨ ਵਿਚ ਤੇ ਮਗਰੋਂ ਬਾਹਰ ਕੱਢ ਕੇ ਲੋਕਾਂ ਸਾਹਮਣੇ ਕੁੱਟਿਆ। ਇਹ ਘਟਨਾ ਅੰਮ੍ਰਿਤਸਰ-ਜਲੰਧਰ ਕੌਮੀ ਮਾਰਗ ’ਤੇ ਦਬੁਰਜੀ ਪਿੰਡ ਨੇੜੇ ਵਾਪਰੀ ਜਿੱਥੇ ਸੜਕ ਦੀ ਮੁਰੰਮਤ-ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਇਕੋ ਪਾਸਿਓਂ ਵਾਹਨ ਆ ਰਹੇ ਸਨ ਤੇ ਜਾ ਰਹੇ ਸਨ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਟਰੱਕ ਚਾਲਕ ਲਈ ਸਪੀਕਰ ਦੇ ਵਾਹਨ ਨੂੰ ਸੁਰੱਖਿਅਤ ਰਾਸਤਾ ਦੇਣਾ ਔਖਾ ਸੀ। ਹਾਲਾਂਕਿ ਮਗਰੋਂ ਦਿੱਤੇ ਬਿਆਨ ਵਿਚ ਸੰਧਵਾਂ ਨੇ ਮਾਮਲੇ ਦੀ ਆਜ਼ਾਦਾਨਾ ਜਾਂਚ ਵੀ ਮੰਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਅਮਲੇ ਦੀ ਟਰੱਕ ਚਾਲਕ ਨਾਲ ਬਹਿਸ ਹੋਈ ਸੀ ਜਿਸ ਦਾ ਅਫ਼ਸੋਸ ਹੈ। ਹਰੇਕ ਵਾਹਨ ਚਾਲਕ ਨੂੰ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article