30.5 C
Patiāla
Thursday, May 2, 2024

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੈਕਿੰਗ ਮੁਹਿੰਮ ਸ਼ੁਰੂ

Must read


ਪੱਤਰ ਪ੍ਰੇਰਕ

ਨੂਰਪੁਰ ਬੇਦੀ, 7 ਅਗਸਤ

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੱਜ ਨੂਰਪੁਰ ਬੇਦੀ ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿੱਚ ਇਲਾਕੇ ਦੀਆਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਮੁਹਿੰਮ ਚਲਾਈ ਗਈ। ਸਥਾਨਕ ਨੂਰਪੁਰ ਬੇਦੀ ਪੁਲੀਸ ਸਟੇਸ਼ਨ ਟੀ-ਪੁਆਇੰਟ ਚੌਕ ਉੱਤੇ ਗੱਡੀਆਂ ਦੀ ਜਾਂਚ ਕੀਤੀ ਗਈ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਪੁਲੀਸ ਪ੍ਰਸ਼ਾਸਨ ਅਲਰਟ ਹੈ ਤੇ ਇਸੇ ਕੜੀ ਤਹਿਤ ਮੁੱਖ ਮਾਰਗ ਤੋਂ ਲੰਘਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਬਸੀ ਪਠਾਣਾਂ (ਪੱਤਰ ਪ੍ਰੇਰਕ): ਡੀ.ਐੱਸ.ਪੀ. ਬਸੀ ਪਠਾਣਾਂ ਦੀ ਅਗਵਾਈ ’ਚ ਪੁਲੀਸ ਵੱਲੋਂ ਪਿੰਡ ਭਗੜਾਣਾ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਬੰਧੀ ਡੀ.ਐੱਸ.ਪੀ. ਬਸੀ ਪਠਾਣਾਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਭਗੜਾਨਾ ਦੇ ਆਲੇ-ਦੁਆਲੇ ਸਖਤ ਨਾਕਾਬੰਦੀ ਕਰਕੇ ਪੁਲੀਸ ਵੱਲੋ ਪਿੰਡ ਵਿੱਚ ਤਲਾਸ਼ੀ ਕੀਤੀ ਗਈ।





News Source link

- Advertisement -

More articles

- Advertisement -

Latest article