35.6 C
Patiāla
Saturday, May 11, 2024

ਲੋਕ ਸਭਾ ਵਿੱਚ ਮਹਿੰਗਾਈ ’ਤੇ ਚਰਚਾ ਸ਼ੁਰੂ

Must read


ਨਵੀਂ ਦਿੱਲੀ, 1 ਅਗਸਤ

ਕਾਂਗਰਸ ਨੇ ਮੁਲਕ ਵਿੱਚ ਮਹਿੰਗਾਈ ਨੂੰ ਲੈ ਕੇ ਅੱਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਬੀਤੇ ਅੱਠ ਸਾਲਾਂ ਵਿੱਚ ਸਰਕਾਰ ਦਾ ਆਰਥਿਕ ਪ੍ਰਬੰਧਨ ਬਹੁਤ ਮਾੜਾ ਰਿਹਾ ਹੈ। ਉਧਰ ਭਾਜਪਾ ਨੇ ਕਿਹਾ ਕਿ ਕਰੋਨਾ ਸੰਕਟ ਮਗਰੋਂ ਵੀ ਮੁਲਕ ਖੁਸ਼ ਹੈ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਲੋਕ ਸਭਾ ਵਿੱਚ ਨਿਯਮ 193 ਤਹਿਤ ‘ਮਹਿੰਗਾਈ’ ’ਤੇ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ ’ਤੇ ਟੈਕਸ ਅਤੇ ਜੀਐਸਟੀ ਨਾਲ ਸਰਕਾਰ ਨੇ ਆਪਣਾ ਬਜਟ ਤਾਂ ਪੂਰਾ ਕਰ ਲਿਆ ਹੋਵੇਗਾ ਅਤੇ ਆਪਣਾ ਖ਼ਜਾਨਾ ਵੀ ਭਰ ਲਿਆ ਹੋਵੇਗਾ ਪਰ ਮੁਲਕ ਵਿੱਚ ਕਰੋੜਾਂ ਪਰਿਵਾਰਾਂ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਮਹਿੰਗਾਈ ਕਾਰਨ ਗਰੀਬੀ ਵਧਦੀ ਜਾ ਰਹੀ ਹੈ। ਭਾਜਪਾ ਸੰਸਦ ਮੈਂਬਰ ਦੂਬੇ ਨੇ ਮੁਫ਼ਤ ਯੋਜਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀ ਵਾਲੀਆਂ ਸਰਕਾਰ ’ਤੇ ਹਮਲਾ ਬੋਲਿਆ ਅਤੇ ਸਰਕਾਰ ’ਤੇ ਵਧਦੇ ਕਰਜ਼ੇ ਅਤੇ ਮਹਿੰਗਾਈ ਲਈ ਇਸ ਨੂੰ ਵਜ੍ਹਾ ਦੱਸਿਆ। ਉਨ੍ਹਾਂ ਦੱਸਿਆ ਕਿ ਅਨੇਕਾਂ ਮੁਲਕਾਂ ਦੀ ਹਾਲਤ ਖਰਾਬ ਹੈ ਅਤੇ ਹਰ ਥਾਂ ਰੁਜ਼ਗਾਰ ਖੁੱਸ ਰਹੇ ਹਨ। ਮਹਿੰਗਾਈ ਵਧ ਰਹੀ ਹੈ। ਉਸੇ ਸਥਿਤੀ ਵਿੱਚ ਇਹ ਮੁਲਕ ਬਦਲ ਰਿਹਾ ਹੈ, ਖੁਸ਼ ਹੈ ਅਤੇ ਇਥੇ ਪਿੰਡ, ਗਰੀਬ, ਆਦਿਵਾਸੀ ਕਿਸਾਨ ਨੂੰ ਸਨਮਾਨ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਅੱਜ ਲੋਕ ਸਭਾ ਤੇ ਰਾਜ ਸਭਾ ਵਿੱਚ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ ਸੀ। 



News Source link

- Advertisement -

More articles

- Advertisement -

Latest article