28.6 C
Patiāla
Wednesday, May 15, 2024

ਮੁੰਬਈ ਤੋਂ ਲਾਪਤਾ ਔਰਤ ਦਾ ਪਾਕਿਸਤਾਨ ਤੋਂ ਦੋ ਦਹਾਕਿਆਂ ਮਗਰੋਂ ਪਰਿਵਾਰ ਨਾਲ ਸੰਪਰਕ ਹੋਇਆ

Must read


ਮੁੰਬਈ, 1 ਅਗਸਤ

ਮੁੰਬਈ ਤੋਂ 20 ਵਰ੍ਹੇ ਪਹਿਲਾਂ ਵਿਦੇਸ਼ ਜਾਣ ਮਗਰੋਂ ਲਾਪਤਾ ਹੋਈ ਇੱਕ ਔਰਤ ਦੇ ਪਾਕਿਸਤਾਨ ਵਿੱਚ ਹੋਣ ਦਾ ਪਤਾ ਸੋੋਸ਼ਲ ਮੀਡੀਆ ਦੀ ਮਦਦ ਨਾਲ ਲੱਗਾ ਹੈ। ਹਮੀਦਾ ਬਾਨੋ (70), ਜਿਹੜੀ ਕਿ ਪਾਕਿਸਤਾਨ ਦੇ ਹੈਦਰਾਬਾਦ ਵਿੱਚ ਰਹਿ ਰਹੀ ਹੈ, ਦਾ ਹਾਲ ’ਚ ਹੀ ਇੱਥੇ ਉਪਨਗਰ ਕੁਰਲਾ ਵਿੱਚ ਰਹਿੰਦੇ ਆਪਣੇ ਪਰਿਵਾਰ ਨਾਲ ਸੰਪਰਕ ਹੋਇਆ ਹੈ। ਉਹ 2002 ਵਿੱਚ ਦੁਬਈ ਵਿੱਚ ਕੰਮ ਲਈ ਰਵਾਨਾ ਹੋਈ ਸੀ। ਹਮੀਦਾ ਬਾਨੋ ਦੇ ਪਰਿਵਾਰ ਮੁਤਾਬਕ ਉਸ ਨੇ ਪਾਕਿਸਤਾਨ ਵਿੱਚ ਇੱਕ ਕਾਰਕੁਨ ਵਲੀਉਲ੍ਹਾ ਮਾਰੂਫ ਨੂੰ ਦੱਸਿਆ ਕਿ 20 ਸਾਲ ਪਹਿਲਾਂ ਮੁੰਬਈ ਦੇ ਇੱਕ ਏਜੰਟ ਨੇ ਉਸ ਨੂੰ ਦੁਬਈ ਵਿੱਚ ਕੰਮ ਦਿਵਾਉਣ ਦਾ ਵਾਅਦਾ ਕਰਕੇ ਧੋਖੇ ਨਾਲ ਪਾਕਿਸਤਾਨ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬਾਨੋ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਵਿੱਚ ਰਹਿਣ ਲੱਗ ਪਈ ਅਤੇ ਉਥੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ। ਉਸ ਦਾ ਇੱਕ ਬੱਚਾ ਹੈ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ। ਮਾਰੂਫ ਨੇ ਬਾਨੋ ਦੀ ਇੱਕ ਵੀਡੀਓ ਕਲਿੱਪ ਯੂਟਿਊੁਬ ਚੈਨਲ ’ਤੇ ਅਪਲੋਡ ਕੀਤੀ। ਮੁੰਬਈ ਵਾਸੀ ਸਮਾਜ ਸੇਵੀ ਕਾਰਕੁਨ ਖਫਲਾਨ ਸ਼ੇਖ ਨੇ ਵੀਡੀਓ ਲੋਕਲ ਗਰੁੱਪਾਂ ਵਿੱਚ ਸਾਂਝੀ ਕਰਦਿਆਂ ਬਾਨੋ ਦੀ ਬੇਟੀ ਯਾਸਮੀਨ ਬਸ਼ੀਰ ਸ਼ੇਖ ਦਾ ਪਤਾ ਲਾਇਆ, ਜਿਹੜੀ ਕੁਰਲਾ ਦੇ ਕਸਾਈਵਾੜਾ ਵਿੱਚ ਰਹਿੰਦੀ ਹੈ। ਯਾਸਮੀਨ ਨੇ ਆਖਿਆ, ‘‘ਅਸੀਂ ਖੁਸ਼ ਹਾਂ ਕਿ ਸਾਡੀ ਮਾਂ ਜ਼ਿੰਦਾ ਅਤੇ ਸੁਰੱਖਿਅਤ ਹੈ। ਅਸੀਂ ਹੁਣ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਚਾਹੁੰਦੇ ਹਾਂ।’’ -ਪੀਟੀਆਈ





News Source link

- Advertisement -

More articles

- Advertisement -

Latest article