32 C
Patiāla
Sunday, May 5, 2024

ਅਦਾਲਤ ਨੇ ਇਮਰਾਨ ਦੀ ਅੰਤਰਿਮ ਜ਼ਮਾਨਤ 30 ਤੱਕ ਵਧਾਈ

Must read


ਇਸਲਾਮਾਬਾਦ, 21 ਜੁਲਾਈ

ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਚੇਅਰਮੈਨ ਇਮਰਾਨ ਖ਼ਾਨ ਦੀ ਪਾਰਟੀ ਦੇ ‘ਆਜ਼ਾਦੀ ਮਾਰਚ’ ਨਾਲ ਸਬੰਧਤ 11 ਕੇਸਾਂ ਵਿੱਚ ਅੰਤਰਿਮ ਜ਼ਮਾਨਤ 30 ਜੁਲਾਈ ਤੱਕ ਵਧਾ ਦਿੱਤੀ ਹੈ। ਡਾਨ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨੇ ਸੰਘੀ ਰਾਜਧਾਨੀ ਦੇ ਵੱਖ-ਵੱਖ ਸਥਾਨਾਂ ’ਤੇ ਆਪਣੇ ਖ਼ਿਲਾਫ਼ ਦਰਜ ਐੱਫਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਜ਼ਮਾਨਤ ਲਈ ਅਰਜ਼ੀ ਦੇ ਦਿੱਤੀ ਸੀ ਪਰ ਉਹ ਲਾਹੌਰ ਵਿੱਚ ਹੋਣ ਕਾਰਨ ਅਦਾਲਤ ’ਚ ਪੇਸ਼ ਨਹੀਂ ਹੋਏ। ਜ਼ਿਲ੍ਹਾ ਅਤੇ ਸੈਸ਼ਨ ਜੱਜ ਕਾਮਰਾਨ ਬਸ਼ਾਰਤ ਨੇ ਕਿਹਾ ਕਿ ਦੇਸ਼ ਧਰੋਹ ਦੇ ਦੋਸ਼ ਹੇਠ ਕੋਹਸਰ ਪੁਲੀਸ ਥਾਣੇ ਵਿੱਚ ਦਰਜ ਕੇਸ 425 ਤਹਿਤ ਇਮਾਰਨ ਖ਼ਾਨ ਦਾ ਅਦਾਲਤ ਵਿੱਚ ਪੇਸ਼ ਹੋਣਾ ਜ਼ਰੂਰੀ ਸੀ। ਜੱਜ ਨੇ ਕਿਹਾ, ‘‘ਇਸ ਕੇਸ ਵਿੱਚ ਨਵੀਂ ਜ਼ਮਾਨਤ ਜਾਰੀ ਕਰਨ ਦੀ ਲੋੜ ਹੈ ਅਤੇ ਮੈਂ ਉਦੋਂ ਹੀ ਅਗਲੇ ਹੁਕਮ ਜਾਰੀ ਕਰਾਂਗਾ, ਜਦੋਂ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਵੇਗਾ।’’ ਇਮਾਰਨ ਦੇ ਵਕੀਲ ਨੇ ਕਿਹਾ ਕਿ ਉਹ 30 ਜੁਲਾਈ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਣਗੇ। -ਆਈਏਐੱਨਐੱਸ





News Source link

- Advertisement -

More articles

- Advertisement -

Latest article