45.2 C
Patiāla
Friday, May 17, 2024

ਜੂਨ ’ਚ ਥੋਕ ਮਹਿੰਗਾਈ ਤਿੰਨ ਮਹੀਨਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ

Must read


ਨਵੀਂ ਦਿੱਲੀ, 14 ਜੁਲਾਈ

ਥੋਕ ਕੀਮਤ ਆਧਾਰਿਤ ਮਹਿੰਗਾਈ ਜੂਨ ਮਹੀਨੇ 15.18 ਫੀਸਦ ਦੇ ਅੰਕੜੇ ਨਾਲ ਪਿਛਲੇ ਤਿੰਨ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਈ ਹੈ। ਇਸ ਅਰਸੇ ਦੌਰਾਨ ਖਣਿਜ ਪਦਾਰਥਾਂ ਦੀਆਂ ਕੀਮਤਾਂ ਵਿੱਚ ਜਿੱਥੇ ਵੱਡੀ ਗਿਰਾਵਟ ਦਰਜ ਕੀਤੀ ਗਈ, ਉਥੇ ਖੁਰਾਕੀ ਵਸਤਾਂ ਦੇ ਆਸਮਾਨੀ ਚੜ੍ਹੇ ਰਹੇ। ਜੂਨ, ਲਗਾਤਾਰ 15ਵਾਂ ਮਹੀਨਾ ਹੈ ਜਦੋਂ ਥੋਕ ਕੀਮਤ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਦੋਹਰੇ ਅੰਕੜੇ ਵਿੱਚ ਹੈ। ਪਿਛਲੇ ਮਹੀਨੇ ਇਹ 15.88 ਫੀਸਦ ਨਾਲ ਰਿਕਾਰਡ ਉਚਾਈ ’ਤੇ ਸੀ। ਠੀਕ ਇਕ ਸਾਲ ਪਹਿਲਾਂ (ਜੂਨ 2021) ਵਿੱਚ ਇਹ 12.07 ਫੀਸਦ ਸੀ। ਉਧਰ ਪ੍ਰਚੂਨ ਮਹਿੰਗਾਈ ਜਿਹੜੀ ਜੂਨ ਮਹੀਨੇ 7.01 ਫੀਸਦ ਸੀ, ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਆਰਬੀਆਈ ਵੱਲੋਂ ਨਿਰਧਾਰਿਤ ਤਸੱਲੀਬਖ਼ਸ਼ ਪੱਧਰ ਤੋਂ ਥੋੜ੍ਹੀ ਉਪਰ ਹੈ। ਜੂਨ ਮਹੀਨੇ ਖੁਰਾਕੀ ਵਸਤਾਂ ਦੀ ਮਹਿੰਗਾਈ 14.39 ਫੀਸਦ ਸੀ ਕਿਉਂਕਿ ਸਾਲ ਪਹਿਲਾਂ ਦੇ ਮੁਕਾਬਲੇ ਸਬਜ਼ੀਆਂ, ਫਲਾਂ ਤੇ ਆਲੂ ਦੀਆਂ ਕੀਮਤਾਂ ਨੇ ਤੇਜ਼ੀ ਨਾਲ ਸ਼ੂਟ ਵੱਟੀ ਰੱਖੀ।

ਮਈ ਮਹੀਨੇ ਖੁਰਾਕੀ ਵਸਤਾਂ ਦੀ ਥੋਕ ਕੀਮਤ ਮਹਿੰਗਾਈ 12.34 ਫੀਸਦ ਸੀ। ਸਬਜ਼ੀਆਂ ਦੇ ਭਾਅ ਵਿੱਚ 56.75 ਫੀਸਦ ਦਾ ਵਾਧਾ ਹੋਇਆ ਜਦੋਂਕਿ ਆਲੂ ਤੇ ਫਲਾਂ ਦੀਆਂ ਕੀਮਤਾਂ ਕ੍ਰਮਵਾਰ 39.38 ਫੀਸਦ ਤੇ 20.33 ਫੀਸਦ ਵਧੀਆਂ।

ਮਈ ਮਹੀਨੇ ਖਣਿਜ ਪਦਾਰਥਾਂ ਦੀ ਡਬਲਿਊਪੀਆਈ ਮਹਿੰਗਾਈ ਜਿਹੜੀ 33.94 ਫੀਸਦ ਸੀ, ਉਹ ਜੂਨ ਵਿੱਚ ਤੇਜ਼ੀ ਨਾਲ ਘਟ ਕੇ 8.55 ਫੀਸਦ ਰਹਿ ਗਈ। ਈਂਧਣ ਤੇ ਊਰਜਾ ਦੀ ਮਹਿੰਗਾਈ 40.38 ਫੀਸਦ ਸੀ ਜਦੋਂਕਿ ਉਤਪਾਦਨ ਜਿਣਸਾਂ ਤੇ ਤੇਲ ਬੀਜਾਂ ਦੀ ਮਹਿੰਗਾਈ ਕ੍ਰਮਵਾਰ 9.19 ਤੇ 2.74 ਫੀਸਦ ਸੀ। ਜੂਨ ਵਿੱਚ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਮਹਿੰਗਾਈ ਦਰ 77.29 ਫੀਸਦ ਸੀ। -ਪੀਟੀਆਈ



News Source link

- Advertisement -

More articles

- Advertisement -

Latest article