41.6 C
Patiāla
Saturday, May 18, 2024

ਮੋਗਾ: ਪਤਨੀ, ਪੁੱਤ, ਸਹੁਰੇ ਤੇ ਸੱਸ ’ਤੇ ਹਮਲਾ ਕਰਨ ਬਾਅਦ ਜਵਾਈ ਨੇ ਖ਼ੁਦਕੁਸ਼ੀ ਕੀਤੀ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 9 ਜੁਲਾਈ

ਮੋਗਾ ਦੇ ਪਿੰਡ ਤਤਾਰੀਏਵਾਲਾ ‘ਚ ਜਵਾਈ ਨੇ ਆਪਣੇ ਸਹੁਰੇ ਘਰ ਜਾ ਕੇ ਪਹਿਲਾਂ ਪਰਿਵਾਰਕ ਮੈਂਬਰਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਵਾਪਸ ਆਪਣੇ ਪਿੰਡ ਵਾਪਸ ਆ ਕੇ ਖ਼ੁਦਕੁਸ਼ੀ ਕਰ ਲਈ। ਗੁਰਮੁਖ ਸਿੰਘ (42) ਦੀ ਪਤਨੀ ਇਕ ਦਿਨ ਪਹਿਲਾਂ ਪੇਕੇ ਗਈ ਸੀ। ਗੁਰਮੁਖ ਸਿੰਘ ਬੀਤੀ ਰਾਤ 2 ਵਜੇ ਆਪਣੇ ਸਹੁਰਿਆਂ ਦੇ ਘਰ ਗਿਆ ਅਤੇ ਉੱਥੇ ਆਪਣੀ ਪਤਨੀ, ਸੱਸ, ਸਹੁਰੇ, ਪੁੱਤ ਤੇ ਇਕ ਹੋਰ ‘ਤੇ ਤਲਵਾਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਗੁਰਮੁਖ ਸਿੰਘ ਵਾਪਸ ਆਪਣੇ ਪਿੰਡ ਖੋਸਾ ਪਾਂਡੋ ਗਿਆ ਅਤੇ ਉੱਥੇ ਜਾ ਕੇ ਫ਼ਾਹਾ ਲੈ ਲਿਆ।ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ ਫਰੀਦਕੋਟ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।





News Source link

- Advertisement -

More articles

- Advertisement -

Latest article