42.4 C
Patiāla
Tuesday, May 7, 2024

ਜੀ-20: ਜੈਸ਼ੰਕਰ ਵੱਲੋਂ ਬਲਿੰਕਨ ਨਾਲ ਕਈ ਮੁੱਦਿਆਂ ’ਤੇ ਚਰਚਾ

Must read


ਨਵੀਂ ਦਿੱਲੀ, 8 ਜੁਲਾਈ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਬਾਲੀ ਵਿਚ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨੇ ਚੁਣੌਤੀਆਂ ਭਰੇ ਕਈ ਮੁੱਦਿਆਂ ’ਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਬਾਲੀ ਵਿਚ ਜੀ-20 ਵਿਦੇਸ਼ ਮੰਤਰੀਆਂ ਦਾ ਸੰਮੇਲਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜੀ-20 ਗਰੁੱਪ ਦੁਨੀਆ ਦੇ ਮੋਹਰੀ 20 ਮੁਲਕਾਂ ਦਾ ਸਮੂਹ ਹੈ। ਇਸ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਅਰਥਚਾਰੇ ਸ਼ਾਮਲ ਹਨ। ਜੀ-20 ਦੇ ਮੈਂਬਰ ਮੁਲਕਾਂ ਦੀ ਆਲਮੀ ਵਪਾਰ ਵਿਚ 75 ਪ੍ਰਤੀਸ਼ਤ ਹਿੱਸੇਦਾਰੀ ਹੈ ਤੇ ਦੁਨੀਆ ਦੀ 60 ਪ੍ਰਤੀਸ਼ਤ ਆਬਾਦੀ ਇਨ੍ਹਾਂ ਮੁਲਕਾਂ ਵਿਚ ਰਹਿੰਦੀ ਹੈ। ਭਾਰਤ ਤੋਂ ਇਲਾਵਾ ਜੀ-20 ਵਿਚ ਅਰਜਨਟੀਨਾ, ਆਸਟਰੇਲੀਆ, ਕੈਨੇਡਾ, ਚੀਨ, ਬ੍ਰਾਜ਼ੀਲ, ਫਰਾਂਸ, ਜਰਮਨੀ, ਅਮਰੀਕਾ, ਯੂਕੇ, ਰੂਸ, ਜਪਾਨ, ਇਟਲੀ ਤੇ ਹੋਰ ਦੇਸ਼ ਸ਼ਾਮਲ ਹਨ। ਜੈਸ਼ੰਕਰ ਨੇ ਟਵੀਟ ਕੀਤਾ ਕਿ ਉਨ੍ਹਾਂ ਬਲਿੰਕਨ ਨਾਲ ਮੁਲਾਕਾਤ ਕਰ ਕੇ ਕਈ ਆਲਮੀ ਤੇ ਖੇਤਰੀ ਮੁੱਦਿਆਂ ’ਤੇ ਗੱਲਬਾਤ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਹੁਣ ਇਸ ਪੱਧਰ ਉਤੇ ਪਹੁੰਚ ਗਏ ਹਨ ਕਿ ਕਈ ਚੁਣੌਤੀਆਂ ’ਤੇ ਡੂੰਘੀ ਆਪਸੀ ਸਮਝ ਤੇ ਖੁੱਲ੍ਹੇ ਮਨ ਨਾਲ ਵਿਚਾਰ-ਵਟਾਂਦਰਾ ਹੋ ਰਿਹਾ ਹੈ। ਦੋਵਾਂ ਆਗੂਆਂ ਨੇ ਯੂਕਰੇਨ ਸੰਕਟ ’ਤੇ ਵੀ ਗੱਲਬਾਤ ਕੀਤੀ ਹੈ। ਜੈਸ਼ੰਕਰ ਨੇ ਬਾਲੀ ਵਿਚ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਵੀ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲੇ ਤੱਕ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ। ਭਾਰਤ ਨੇ ਮਸਲੇ ਦਾ ਹੱਲ ਕੂਟਨੀਤੀ ਤੇ ਸੰਵਾਦ ਰਾਹੀਂ ਕੱਢਣ ਦਾ ਹੀ ਪੱਖ ਪੂਰਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵੀ ਵਧਾਈ ਹੋਈ ਹੈ ਜਦਕਿ ਪੱਛਮੀ ਜਗਤ ਵੱਲੋਂ ਯੂਕਰੇਨ ਜੰਗ ਕਾਰਨ ਰੂਸ ਉਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਭਾਰਤ ਨੂੰ ਇਹ ਤੇਲ ਸਸਤੀ ਕੀਮਤ ਉਤੇ ਮਿਲ ਰਿਹਾ ਹੈ। ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਅਪਰੈਲ ਤੋਂ ਬਾਅਦ 50 ਗੁਣਾ ਵੱਧ ਗਈ ਹੈ। ਦੇਸ਼ ਵੱਲੋਂ ਬਾਹਰੋਂ ਮੰਗਵਾਏ ਜਾਂਦੇ ਤੇਲ ਦਾ ਇਹ 10 ਪ੍ਰਤੀਸ਼ਤ ਹੈ। -ਪੀਟੀਆਈ   





News Source link

- Advertisement -

More articles

- Advertisement -

Latest article