20.5 C
Patiāla
Thursday, May 2, 2024

ਰੁਪਏ ਦੀ ਘਟਦੀ ਕੀਮਤ ਕਾਰਨ ਕਾਂਗਰਸ ਨੇ ਮੋਦੀ ’ਤੇ ਸੇਧਿਆ ਨਿਸ਼ਾਨਾ

Must read


ਨਵੀਂ ਦਿੱਲੀ, 5 ਜੁਲਾਈ

ਕਾਂਗਰਸ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਰਿਕਾਰਡ ਗਿਰਾਵਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸਾਖ ਵੀ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਪਾਰਟੀ ਦੇ ਬੁਲਾਰੇ ਗੌਰਵ ਵਲੱਭ ਨੇ ਕਿਹਾ ਕਿ 2014 ਤੋਂ ਪਹਿਲਾਂ ਇਕ ਵਿਅਕਤੀ (ਪ੍ਰਧਾਨ ਮੰਤਰੀ ਮੋਦੀ) ਨੇ ਕਿਹਾ ਸੀ ਕਿ ਜਿਵੇਂ ਜਿਵੇਂ ਰੁਪਏ ਦੀ ਕੀਮਤ ਘਟਦੀ ਹੈ, ਉਸੇ ਤਰ੍ਹਾਂ ਦੇਸ਼ ਦੀ ਸਾਖ ਵੀ ਘਟਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 79.36 ਸੀ। ਸ੍ਰੀ ਵਲੱਭ ਨੇ ਕਿਹਾ, ‘ਜਿਵੇਂ ਹੀ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੁੰਦਾ ਹੈ ਤਾਂ ਕੱਚੇ ਤੇਲ ਦੀ ਕੀਮਤ ਜ਼ਿਆਦਾ ਦੇਣੀ ਪੈਂਦੀ ਹੈ ਜਿਸ ਦਾ ਬੋਝ ਲੋਕਾਂ ’ਤੇ ਪੈਂਦਾ ਹੈ। ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੀ ਵਧਦੀਆਂ ਹਨ ਪਰ ਸਰਕਾਰ ਨੂੰ ਇਸ ਨਾਲ ਕੀ ਮਤਲਬ। ਸਰਕਾਰ ਤਾਂ ਸ਼ਹਿਰਾਂ ਦੇ ਨਾਂ ਬਦਲਣ ਵਿੱਚ ਮਸਰੂਫ ਹੈ।’ -ਪੀਟੀਆਈ



News Source link

- Advertisement -

More articles

- Advertisement -

Latest article