45.2 C
Patiāla
Friday, May 17, 2024

ਮਹਿਲਾ ਕ੍ਰਿਕਟ: ਭਾਰਤ ਵੱਲੋਂ ਦੂਜੇ ਮੈਚ ’ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਮਾਤ

Must read


ਪਾਲੇਕੇਲੇ, 4 ਜੁਲਾਈ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੱਥੇ ਦੂਜੇ ਇੱਕ ਦਿਨਾਂ ਮੈਚ ਵਿੱਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਤਿੰਨਾਂ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਜਿੱਤ ਲਈ ਸ੍ਰੀਲੰਕਾ ਵੱਲੋਂ ਮਿਲਿਆ 174 ਦੌੜਾਂ ਦਾ ਟੀਚਾ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਿਰਫ਼ 25.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਸਮ੍ਰਿਤੀ ਮੰਧਾਨਾ ਨੇ 94 ਦੌੜਾਂ ਅਤੇ ਸ਼ੈਫਾਲੀ ਵਰਮਾ ਨੇ 71 ਦੌੜਾਂ ਦੀ ਅਜੇਤੂ ਪਾਰੀ ਖੇਡਦਿਆਂ ਪਹਿਲੀ ਵਿਕਟ ਲਈ 174 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ੍ਰੀਲੰਕਾ ਦੀ ਮਹਿਲਾ ਟੀਮ ਨੂੰ 50 ਓਵਰਾਂ ਵਿੱਚ 173 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ ਤੇ ਮੇਘਨਾ ਸਿੰਘ ਨੇ 2-2 ਵਿਕਟਾਂ ਲਈਆਂ। ਰੇਣੂਕਾ ਸਿੰਘ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਲੜੀ ਦਾ ਤੀਜਾ ਤੇ ਆਖਰੀ ਮੈਚ ਵੀਰਵਾਰ 7 ਜੁਲਾਈ ਨੂੰ ਖੇਡਿਆ ਜਾਵੇਗਾ। -ਪੀਟੀਆਈ 

ਅਰਧ ਸੈਂਕੜਾ ਬਣਾਉਣ ਮਗਰੋਂ ਦਰਸ਼ਕਾਂ ਦਾ ਸਵਾਗਤ ਕਬੂਲਦੀ ਹੋਈ ਸਮ੍ਰਿਤੀ ਮੰਧਾਨਾ। ਫੋਟੋ: ਪੀਟੀਆਈ

ਗੇਂਦਬਾਜ਼ ਰੇਣੂਕਾ ਸਿੰਘ ‘ਪਲੇਅਰ ਆਫ ਦਿ ਮੈਚ’ ਦੀ ਟਰਾਫੀ ਨਾਲ ਖੁਸ਼ੀ ਦੇ ਰੌਂਅ ’ਚ ਨਜ਼ਰ ਆਉਂਦੀ ਹੋਈ। ਫੋਟੋ: ਪੀਟਆਈ





News Source link

- Advertisement -

More articles

- Advertisement -

Latest article