27.8 C
Patiāla
Thursday, May 2, 2024

ਅਮਰੀਕਾ: ਸ਼ਿਕਾਗੋ ਦੇ ਹਾਈਲੈਂਡ ਪਾਰਕ ਵਿੱਚ ਚਾਰ ਜੁਲਾਈ ਦੀ ਪਰੇਡ ਮੌਕੇ ਗੋਲੀਬਾਰੀ ’ਚ 6 ਮੌਤਾਂ, 24 ਜ਼ਖ਼ਮੀ

Must read


ਸ਼ਿਕਾਗੋ, 4 ਜੁਲਾਈ

ਸ਼ਿਕਾਗੋ ਦੇ ਹਾਈਲੈਂਡ ਪਾਰਕ ਵਿੱਚ ‘ਚਾਰ ਜੁਲਾਈ ਦੀ ਪਰੇਡ’ ਮੌਕੇ ਗੋਲੀਬਾਰੀ ਵਿੱਚ ਘੱਟੋ ਘੱਟ 6 ਵਿਅਕਤੀ ਮਾਰੇ ਗਏ ਅਤੇ 24 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਮਗਰੋਂ ਕਈ ਲੋਕ ਡਰ ਕੇ ਮੌਕੇ ਤੋਂ ਭੱਜਦੇ ਦੇਖੇ ਗੲੇ। ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 6 ਜਣੇ ਮਾਰੇ ਗਏ ਹਨ ਅਤੇ 24 ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਹਮਲਾਵਰ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਨੇ ਛੱਤ ਤੋਂ ਲੋਕਾਂ ’ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਰਾਈਫਲ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਹਾਈਲੈਂਡ ਪਾਰਕ ਸਿਟੀ ਨੇ ਆਪਣੀ ਵੈੱਬਸਾਈਟ ’ਤੇ 5 ਵਿਅਕਤੀਆਂ ਦੇ ਮਾਰੇ ਜਾਣ ਅਤੇ 16 ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਪੁਸ਼ਟੀ ਕੀਤੀ। ਮੌਕੇ ਦੀ ਗਵਾਹ ਐਮਾਰਾਨੀ ਗਾਰਸੀਆ ਜੋ ਆਪਣੀ ਨਿੱਕੀ ਧੀ ਨਾਲ ਪਰੇਡ ਦੇਖਣ ਗਈ ਸੀ, ਨੇ ਦੱਸਿਆ ਕਿ ਉਸ ਨੂੰ ਨੇੜੇ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਕੁਝ ਪਲ ਰੁਕਣ ਮਗਰੋਂ ਉਸ ਨੂੰ ਗੋਲੀਆਂ ਦੁਬਾਰਾ ਲੋਡ ਕਰਨ ਅਤੇ ਉਸ ਤੋਂ ਬਾਅਦ ਮੁੜ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਇਸੇ ਦੌਰਾਨ ‘ਦਿ ਸ਼ਿਕਾਗੋ ਸਨ ਟਾਈਮਜ਼’ ਦੀ ਰਿਪੋਰਟ ’ਚ ਕਿਹਾ ਗਿਆ ਕਿ ਪਰੇਡ ਸਵੇਰੇ ਲਗਪਗ 10 ਵਜੇ ਸ਼ੁਰੂ ਹੋਈ ਅਤੇ ਗੋਲੀਆਂ ਚੱਲਣ ਮਗਰੋਂ 10 ਮਿੰਟ ਬਾਅਦ ਰੋਕ ਦਿੱਤੀ ਗਈ। ਮੌਕੇ ਦੇ ਕਈ ਗਵਾਹਾਂ ਨੇ ‘ਅਖਬਾਰ’ ਨੂੰ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ। ਡਬਲਿਊਜੀਐੱਨ ਟੈਲੀਵਿਜ਼ਨ ’ਤੇ ਕੁਝ ਕੁਝ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਇੱਕ ਸਟੋਰ ਦੀ ਛੱਤ ’ਤੇ ਚੜ੍ਹਿਆ ਹੋਇਆ ਸੀ ਅਤੇ ਉੱਥੋਂ ਭੀੜ ’ਤੇ ਗੋਲੀਆਂ ਚਲਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਮਾਰਚ ਕਰਨ ਵਾਲਾ ਬੈਂਡ ਅਚਾਨਕ ਨਿੱਖੜ ਗਿਆ ਅਤੇ ਇੱਧਰ-ਉਧਰ ਭੱਜਣ ਲੱਗਿਆ। -ਏਜੰਸੀਆਂ

ਕੈਪਸ਼ਨ– ਸ਼ਿਕਾਗੋ ਦੇ ਹਾਈਲੈਂਡ ਪਾਰਕ ਵਿੱਚ ਗੋਲੀਬਾਰੀ ਦੀ ਘਟਨਾ ਮਗਰੋਂ ਮੌਕੇ ’ਤੇ ਤਾਇਨਾਤ ਪੁਲੀਸ। -ਫੋਟੋ: ਰਾਇਟਰਜ਼





News Source link

- Advertisement -

More articles

- Advertisement -

Latest article