41.8 C
Patiāla
Wednesday, May 15, 2024

ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਏ ਜਾ ਸਕਣਗੇ 10 ਲੱਖ ਰੁਪਏ

Must read


ਨਵੀਂ ਦਿੱਲੀ, 2 ਜੁਲਾਈ

ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਨਾਲ ਜੁੜੇ ਕੁਝ ਨੇਮਾਂ ’ਚ ਸੋਧ ਕਰਕੇ ਭਾਰਤੀਆਂ ਨੂੰ ਵਿਦੇਸ਼ ’ਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਤੋਂ ਸਾਲ ’ਚ 10 ਲੱਖ ਰੁਪਏ ਤੱਕ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਹੋਵੇਗੀ। ਪਹਿਲਾਂ ਵਿਦੇਸ਼ ’ਚ ਰਹਿੰਦੇ ਰਿਸ਼ਤੇਦਾਰਾਂ ਤੋਂ ਸਿਰਫ਼ ਇਕ ਲੱਖ ਰੁਪਏ ਹੀ ਲਏ ਜਾ ਸਕਦੇ ਸਨ। ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਜੇਕਰ ਰਕਮ 10 ਲੱਖ ਰੁਪਏ ਤੋਂ ਵਧ ਹੋਵੇ ਤਾਂ ਲੋਕਾਂ ਨੂੰ 30 ਦਿਨ ਦੀ ਬਜਾਏ ਹੁਣ ਸਰਕਾਰ ਨੂੰ ਸੂਚਨਾ ਦੇਣ ਲਈ 90 ਦਿਨਾਂ ਦਾ ਸਮਾਂ ਮਿਲੇਗਾ। ਵਿਦੇਸ਼ੀ ਚੰਦਾ (ਰੈਗੂਲੇਸ਼ਨ) ਸੋਧ ਰੂਲਜ਼, 2022 ਨੂੰ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਰਾਤ ਇਕ ਗਜ਼ਟ ਨੋਟੀਫਿਕੇਸ਼ਨ ਰਾਹੀਂ ਅਧਿਸੂਚਿਤ ਕੀਤਾ ਹੈ। ਐਕਟ ਦੇ ਨੇਮਾਂ 6, 9 ਅਤੇ 13 ’ਚ ਬਦਲਾਅ ਕੀਤੇ ਗਏ ਹਨ। ਨਿਯਮ 6 ਰਿਸ਼ਤੇਦਾਰਾਂ ਤੋਂ ਵਿਦੇਸ਼ ਤੋਂ ਫੰਡ ਹਾਸਲ ਕਰਨ ਦੀ ਜਾਣਕਾਰੀ ਨਾਲ ਸਬੰਧਤ ਹੈ। ਇਸ ਨੇਮ ’ਚ ਪਹਿਲਾਂ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਵਿਦੇਸ਼ੀ ਰਿਸ਼ਤੇਦਾਰ ਤੋਂ ਇਕ ਸਾਲ ’ਚ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਲੈਂਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਇਸ ਦੀ ਜਾਣਕਾਰੀ ਦੇਣੀ ਪਵੇਗੀ। ਇਸੇ ਤਰ੍ਹਾਂ ਨਿਯਮ 9 ’ਚ ਬਦਲਾਅ ਕੀਤਾ ਗਿਆ ਹੈ ਜੋ ਐੱਫਸੀਆਰਏ ਤਹਿਤ ਪਹਿਲਾਂ ਰਜਿਸਟਰੇਸ਼ਨ ਜਾਂ ਅਗਾਊਂ ਇਜਾਜ਼ਤ ਦੀ ਅਰਜ਼ੀ ਦੇਣ ਸਬੰਧੀ ਹੈ। ਸੋਧੇ ਗਏ ਨਿਯਮਾਂ ’ਚ ਕਿਹਾ ਗਿਆ ਹੈ ਕਿ ਵਿਅਕਤੀ ਅਤੇ ਜਥੇਬੰਦੀਆਂ ਜਾਂ ਐੱਨਜੀਓਜ਼ ਨੂੰ ਬੈਂਕ ਖ਼ਾਤੇ ਬਾਰੇ ਗ੍ਰਹਿ ਮੰਤਰਾਲੇ ਨੂੰ 45 ਦਿਨ ਪਹਿਲਾਂ ਜਾਣਕਾਰੀ ਦੇਣੀ ਪਵੇਗੀ। ਪਹਿਲਾਂ ਇਹ ਸਮਾਂ ਹੱਦ 30 ਦਿਨ ਦੀ ਸੀ। ਕੇਂਦਰ ਸਰਕਾਰ ਨੇ ਨਿਯਮ 13 ਦੇ ਪ੍ਰਬੰਧ ‘ਬੀ’ ਨੂੰ ਖ਼ਤਮ ਕਰ ਦਿੱਤਾ ਹੈ ਜੋ ਦਾਨੀਆਂ ਦੇ ਵੇਰਵਿਆਂ, ਮਿਲੀ ਰਕਮ ਅਤੇ ਪ੍ਰਾਪਤੀ ਦੀ ਰਸੀਦ ਸਮੇਤ ਵਿਦੇਸ਼ੀ ਫੰਡ ਆਦਿ ਦੀ ਜਾਣਕਾਰੀ ਵੈੱਬਸਾਈਟ ’ਤੇ ਹਰ ਤਿਮਾਹੀ ’ਚ ਐਲਾਨ ਕਰਨ ਨਾਲ ਸਬੰਧਤ ਸੀ। ਹੁਣ ਐੱਫਸੀਆਰਏ ਤਹਿਤ ਵਿਦੇਸ਼ ਤੋਂ ਮਿਲਣ ਵਾਲੇ ਫੰਡਾਂ ਲਈ ਵਿਅਕਤੀਆਂ ਨੂੰ ਆਮਦਨੀ ਤੇ ਖ਼ਰਚੇ, ਰਸੀਦ ਅਤੇ ਪੇਅਮੈਂਟ ਖ਼ਾਤੇ ਤੇ ਬੈਲੈਂਸ ਸ਼ੀਟ ਸਮੇਤ ਖ਼ਾਤੇ ਦੀ ਜਾਣਕਾਰੀ ਅਤੇ ਵਿਦੇਸ਼ੀ ਫੰਡ ਦੀ ਵਰਤੋਂ ਬਾਰੇ ਹਰੇਕ ਵਿੱਤੀ ਵਰ੍ਹੇ ’ਚ 9 ਮਹੀਨੇ ਦੇ ਅੰਦਰ ਕੇਂਦਰ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਣੀ ਹੋਵੇਗੀ। ਐੱਨਜੀਓ ਜਾਂ ਕਿਸੇ ਵਿਅਕਤੀ ਵੱਲੋਂ ਵਿਦੇਸ਼ੀ ਫੰਡ ਹਾਸਲ ਕਰਨ ਲਈ ਪਹਿਲਾਂ ਵੈੱਬਸਾਈਟ ’ਤੇ ਹਰੇਕ ਤਿਮਾਹੀ ’ਚ ਅਜਿਹੇ ਦਾਨ ਦੇ ਐਲਾਨ ਵਾਲੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਐੱਫਸੀਆਰਏ ਦੇ ਸੋਧੇ ਗਏ ਨੇਮਾਂ ’ਚ ਸਰਕਾਰੀ ਨੌਕਰਸ਼ਾਹ ਵਿਦੇਸ਼ੀ ਫੰਡ ਨਹੀਂ ਲੈ ਸਕਣਗੇ ਅਤੇ ਐੱਨਜੀਓਜ਼ ਦੇ ਹਰੇਕ ਅਹੁਦੇਦਾਰ ਲਈ ਆਧਾਰ ਲਾਜ਼ਮੀ ਕਰ ਦਿੱਤਾ ਗਿਆ ਹੈ। ਨਵੇਂ ਕਾਨੂੰਨ ’ਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੀਆਂ ਜਥੇਬੰਦੀਆਂ ਵਿਦੇਸ਼ ਤੋਂ ਫੰਡ ਹਾਸਲ ਕਰਨਗੀਆਂ ਉਹ ਪ੍ਰਸ਼ਾਸਕੀ ਕੰਮਾਂ ਲਈ 20 ਫ਼ੀਸਦੀ ਤੋਂ ਜ਼ਿਆਦਾ ਫੰਡਾਂ ਦੀ ਵਰਤੋਂ ਨਹੀਂ ਕਰ ਸਕਣਗੀਆਂ। ਪਹਿਲਾਂ ਇਹ ਹੱਦ 50 ਫ਼ੀਸਦ ਸੀ। ਕਾਨੂੰਨ ਮੁਤਾਬਕ ਵਿਦੇਸ਼ ਤੋਂ ਫੰਡ ਹਾਸਲ ਕਰਨ ਵਾਲੀਆਂ ਐੱਨਜੀਓਜ਼ ਨੂੰ ਐੱਫਸੀਆਰਏ ਤਹਿਤ ਰਜਿਸ਼ਟਰੇਸ਼ਨ ਕਰਾਉਣਾ ਪਵੇਗਾ। -ਪੀਟੀਆਈ   

ਗ੍ਰਹਿ ਮੰਤਰਾਲੇ ਦਾ ਨੋਟੀਫਿਕੇਸ਼ਨ

ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਜੇਕਰ ਰਕਮ 10 ਲੱਖ ਰੁਪਏ ਤੋਂ ਵਧ ਹੋਵੇ ਤਾਂ ਲੋਕਾਂ ਨੂੰ 30 ਦਿਨ ਦੀ ਬਜਾਏ ਹੁਣ ਸਰਕਾਰ ਨੂੰ ਸੂਚਨਾ ਦੇਣ ਲਈ 90 ਦਿਨਾਂ ਦਾ ਸਮਾਂ ਮਿਲੇਗਾ। ਇਸ ਨੇਮ ’ਚ ਪਹਿਲਾਂ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਵਿਦੇਸ਼ੀ ਰਿਸ਼ਤੇਦਾਰ ਤੋਂ ਇਕ ਸਾਲ ’ਚ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਲੈਂਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਇਸ ਦੀ ਜਾਣਕਾਰੀ ਦੇਣੀ ਪਵੇਗੀ। 



News Source link

- Advertisement -

More articles

- Advertisement -

Latest article