33.2 C
Patiāla
Saturday, May 11, 2024

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬਰਤਾਨੀਆ ਦੇ ਦੌਰੇ ’ਤੇ

Must read


ਲੰਡਨ, 1 ਜੁਲਾਈ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਯੂਕੇ ਦੇ ਦੌਰੇ ਉਤੇ ਆਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨਾਲ ਮੁਲਾਕਾਤ ਕਰਨਗੇ। ਦੋਵਾਂ ਮੁਲਕਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਜੇਸਿੰਡਾ ਦਾ ਇਹ ਪਹਿਲਾ ਯੂਕੇ ਦੌਰਾ ਹੈ। ਇਸ ਮੌਕੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਯੂਕਰੇਨ ਜੰਗ ਉਤੇ ਵਿਚਾਰ-ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਇਸੇ ਹਫ਼ਤੇ ਮੈਡਰਿਡ ਵਿਚ ‘ਨਾਟੋ’ ਦੇ ਸਿਖ਼ਰ ਸੰਮੇਲਨ ਵਿਚ ਹਿੱਸਾ ਲਿਆ ਸੀ। ਜੌਹਨਸਨ ਦੇ ਦਫ਼ਤਰ ਨੇ ਦੱਸਿਆ ਕਿ ਬਰਤਾਨਵੀ ਪ੍ਰਧਾਨ ਮੰਤਰੀ ਤੇ ਅਰਡਰਨ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕਰਨਗੇ। ਕਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਨਿਊਜ਼ੀਲੈਂਡ ਦੀ ਆਗੂ ਦਾ ਇਹ ਪਹਿਲਾ ਯੂਕੇ ਦੌਰਾ ਹੈ। ਜ਼ਿਕਰਯੋਗ ਹੈ ਕਿ ਮਹਾਮਾਰੀ ਦੌਰਾਨ ਨਿਊਜ਼ੀਲੈਂਡ ਨੇ ਬੇਹਦ ਸਖ਼ਤ ਨੀਤੀ ਅਪਣਾਈ ਸੀ ਤੇ ਹਾਲ ਹੀ ਵਿਚ ਆਪਣੀਆਂ ਸਰਹੱਦਾਂ ਖੋਲ੍ਹੀਆਂ ਸਨ। ਜੌਹਨਸਨ ਦੀ ਰਿਹਾਇਸ਼ 10 ਡਾਊਨਿੰਗ ਸਟਰੀਟ ’ਤੇ ਜੇਸਿੰਡਾ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਲਈ ਬੇਹੱਦ ਮਹੱਤਵਪੂਰਨ ਦੌਰਾ ਹੈ, ਸਾਡਾ ਮੁਲਕ ਹੁਣ ਮੁੜ ਕਾਰੋਬਾਰ, ਵਪਾਰ ਤੇ ਸੈਰ-ਸਪਾਟੇ ਲਈ ਖੁੱਲ੍ਹ ਗਿਆ ਹੈ। ਜੇਸਿੰਡਾ ਨੇ ਨਾਲ ਹੀ ਕਿਹਾ ਕਿ ਇਹ ਮੀਟਿੰਗ ਯੂਕਰੇਨ ’ਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੇ ਪੱਖ ਤੋਂ ਵੀ ਮਹੱਤਵਪੂਰਨ ਹੈ। ਨਿਊਜ਼ੀਲੈਂਡ ਤੇ ਬਰਤਾਨੀਆ ਇਸ ਜੰਗ ਦੇ ਸੰਦਰਭ ਵਿਚ ਚੁੱਕੇ ਗਏ ਕਦਮਾਂ ਉਤੇ ਵੀ ਵਿਚਾਰ ਕਰਨਗੇ। ਉਹ ਆਨਲਾਈਨ ਫੈਲ ਰਹੀਆਂ ਗਲਤ ਜਾਣਕਾਰੀਆਂ ’ਤੇ ਲਗਾਮ ਕੱਸਣ ਤੇ ਵਿਗਿਆਨਕ ਖੋਜ ਨੂੰ ਹੁਲਾਰਾ ਦੇਣ ’ਤੇ ਵੀ ਗੱਲਬਾਤ ਕਰਨਗੇ। -ਏਪੀ





News Source link

- Advertisement -

More articles

- Advertisement -

Latest article