39.3 C
Patiāla
Friday, May 17, 2024

ਫ਼ੌਜੀ ਜਰਨੈਲਾਂ ਨੂੰ ‘ਪ੍ਰਾਪਰਟੀ ਡੀਲਰ’ ਦੱਸਣ ਵਾਲੇ ਸੀਨੀਅਰ ਪੱਤਰਕਾਰ ’ਤੇ ਹਮਲਾ

Must read


ਲਾਹੌਰ, 2 ਜੁਲਾਈ

ਅਣਪਛਾਤੇ ਨਕਾਬਪੋਸ਼ਾਂ ਨੇ ਪਾਕਿਸਤਾਨ ਦੀ ਤਾਕਤਵਾਰ ਫੌਜ ਦੇ ਜਰਨੈਲਾਂ ਨੂੰ ‘ਪ੍ਰਾਪਰਟੀ ਡੀਲਰ’ ਦੱਸਣ ਵਾਲੇ ਸੀਨੀਅਰ ਪਾਕਿਸਤਾਨੀ ਪੱਤਰਕਾਰ ਤੇ ਸਿਆਸੀ ਸਮੀਖਿਅਕ ’ਤੇ ਹਮਲਾ ਕੀਤਾ ਹੈ। ਹਮਲੇ ਮੌਕੇ ਪੱਤਰਕਾਰ ਆਪਣੇ ਦਫ਼ਤਰ ਤੋਂ ਬਾਹਰ ਨਿਕਲ ਰਿਹਾ ਸੀ। ਹਮਲਾਵਰਾਂ ਨੇ ਉਸ ਦੇ ਕੱਪੜੇ ਵੀ ਪਾੜ ਸੁੱਟੇ। ਜਾਣਕਾਰੀ ਅਨੁਸਾਰ ਅਯਾਜ਼ ਆਮਿਰ (73) ਸ਼ੁੱਕਰਵਾਰ ਰਾਤ ਨੂੰ ਦੁਨੀਆ ਨਿਊਜ਼ ਟੀਵੀ ਚੈਨਲ ਲਈ ਆਪਣਾ ਸ਼ੋਅ ਰਿਕਾਰਡ ਕਰਕੇ ਘਰ ਨੂੰ ਪਰਤ ਰਿਹਾ ਸੀ। ਇਸ ਦੌਰਾਨ ਅਣਪਛਾਤਿਆਂ ਨੇ ਪੱਤਰਕਾਰ ਦੀ ਕਾਰ ਰੋਕ ਕੇ ਉਸ ਦੀ ਖਿੱਚ-ਧੂਹ ਕੀਤੀ ਤੇ ਉਹਦੇ ਡਰਾਈਵਰ ਨੂੰ ਵੀ ਕੁੱਟਿਆ। ਪੱਤਰਕਾਰ ਨੇ ਮਗਰੋਂ ਟਵੀਟ ਕੀਤਾ ਕਿ ਹਮਲਾਵਰਾਂ ਨੇ ਉਸ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕੀਤਾ। ਆਮਿਰ ਨੇ ਵੀਰਵਾਰ ਨੂੰ ਇਸਲਾਮਾਬਾਦ ਵਿੱਚ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਹਾਜ਼ਰੀ ਵਿੱਚ ਇਕ ਸੈਮੀਨਾਰ ਦੌਰਾਨ ਫੌਜੀ ਜਰਨੈਲਾਂ ਨੂੰ ਘੇਰਿਆ ਸੀ। -ਪੀਟੀਆਈ 





News Source link

- Advertisement -

More articles

- Advertisement -

Latest article