29.6 C
Patiāla
Monday, April 29, 2024

ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿੱਚ ਤੀਸਤਾ ਸੀਤਲਵਾੜ ਤੇ ਸਾਥੀਆਂ ਦੀ ਰਿਹਾਈ ਲਈ ਪ੍ਰਦਰਸ਼ਨ

Must read


ਮਨੋਜ ਸ਼ਰਮਾ

ਬਠਿੰਡਾ, 3 ਜੁਲਾਈ

ਅੱਜ ਇਥੇ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿੱਚ ਤਰਕਸ਼ੀਲ ਸੁਸਾਇਟੀ, ਡੀਟੀਐੱਫ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਬੀਕੇਯੂ ਉਗਰਾਹਾਂ, ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ,ਨੌਜਵਾਨ ਭਾਰਤ ਸਭਾ,ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਨੇ ਤੀਸਤਾ ਸੀਤਲਵਾੜ ਤੇ ਹੋਰ ਸਾਥੀਆਂ ਦੀ ਰਿਹਾਈ ਲਈ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਮੌਕੇ ਸਟੇਨ ਸੁਆਮੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਡੀਟੀਐੱਫ ਵੱਲੋਂ ਰੇਸ਼ਮ ਸਿੰਘ ਅਤੇ ਸੁਦੀਪ ਸਿੰਘ ਨੇ ਤੀਸਤਾ ਸੀਤਲਵਾੜ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।

ਮਲੋਟ(ਲਖਵਿੰਦਰ ਸਿੰਘ):ਤੀਸਤਾ ਸੀਤਲਵਾੜ ਤੇ ਹੋਰਨਾਂ ਬੁੱਧੀਜੀਵੀਆਂ ਦੀ ਗਿ੍ਫ਼ਤਾਰੀ ਖਿਲਾਫ਼ ਅੱਜ ਸਥਾਨਕ ਸ਼ਹਿਰ ਵਿੱਚ ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ,ਅਧਿਆਪਕਾਂ ਤੇ ਤਰਕਸ਼ੀਲਾਂ ਨੇ ਰੋਹ ਭਰਪੂਰ ਮਾਰਚ ਕੀਤਾ।

ਪਹਿਲਾਂ ਸਥਾਨਕ ਦਾਣਾ ਮੰਡੀ ਵਿੱਚ ਜੁੜੇ ਇਨਸਾਫਪਸੰਦ ਲੋਕਾਂ ਦੇ ਇਕੱਠ ਨੂੰ ਕਲਮਕਾਰ ਰਾਮ ਸਵਰਨ ਲੱਖੇਵਾਲੀ ਤੇ ਮੁਲਾਜ਼ਮ ਆਗੂ ਜਰਨੈਲ਼ ਸਿੰਘ ਨੇ ਆਖਿਆ ਕਿ ਦੇਸ਼ ਦੁਨੀਆਂ ਵਿੱਚ ਜਾਣੇ ਜਾਂਦੇ ਤੀਸਤਾ ਸੀਤਲਵਾੜ ਜਿਹੇ ਬੁੱਧੀਜੀਵੀਆਂ ਤੇ ਮੁਹੰਮਦ ਜ਼ੁਬੈਰ ਜਿਹੇ ਖੋਜੀ ਪੱਤਰਕਾਰਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕਰਨਾ ਮੋਦੀ ਸਰਕਾਰ ਦੀ ਨੰਗੀ ਚਿੱਟੀ ਤਾਨਾਸ਼ਾਹੀ ਦਾ ਸਬੂਤ ਹੈ। ਤਰਸੇਮ ਸਿੰਘ ਖੁੰਡੇ ਹਲਾਲ ਤੇ ਜਗਦੀਪ ਖੁੱਡੀਆਂ ਤੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਆਖਿਆ ਕਿ ਭਾਜਪਾ ਹਕੂਮਤ ਦੇ ਬੁੱਧੀਜੀਵੀਆਂ ਨੂੰ ਦਬਾਉਣ ਦੇ ਇਰਾਦੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਰਾਮ ਪਾਲ਼ ਗੱਗੜ, ਅਮਰਜੀਤ ਪਾਲ ਸ਼ਰਮਾ, ਭੁਪਿੰਦਰ ਸਿੰਘ ਚਨੂੰ, ਮਲਕੀਤ ਸਿੰਘ ਗੱਗੜ, ਕੁਲਦੀਪ ਕਰਮਗੜ੍ਹ, ਗੁਰਤੇਜ ਖੁੱਡੀਆਂ, ਸੁਖਦੇਵ ਸਿੰਘ ਤੇ ਕੁਲਬੀਰ ਸਿੰਘ ਭਾਗਸਰ ਮੌਜੂਦ ਸਨ।

ਸਿਰਸਾ(ਪ੍ਰਭੂ ਦਿਆਲ): ਲੋਕ ਪੰਚਾਇਤ ਦੀ ਮੀਟਿੰਗ ਰਾਣੀਆਂ ਸਥਿਤ ਨਾਮਧਾਰੀ ਗੁਰਦੁਆਰਾ ਵਿਖੇ ਸਾਬਕਾ ਡੀਐੱਸਪੀ ਅਜੈਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੱਤਰਕਾਰ ਮੁਹੰਮਦ ਜ਼ੁਬੈਰ ਤੇ ਤੀਸਤਾ ਸੀਤਲਵਾੜ ਦੀ ਰਿਹਾਈ ਤੇ ਅਗਨੀਪਥ ਯੋਜਨਾ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਇਕ ਮਤੇੇੇ ਰਾਹੀਂ ਦੇਸ਼ ਵਿੱਚ ਫੁੱਟ ਪਾਉਣ ਵਾਲੀ ਰਾਜਨੀਤੀ ਤੋਂ ਆਮ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ।

ਇਸ ਦੌਰਾਨ ਕਿਸਾਨਾਂ ਨੂੰ ਪੂਰੀ ਮਾਤਰਾ ’ਚ ਨਹਿਰੀ ਪਾਣੀ ਟੇਲਾਂ ਤੱਕ ਮੁਹੱਈਆ ਕਰਵਾਉਣ, ਟੁੱਟੀਆਂ ਸੜਕਾਂ ਦੀ ਮੁਰਮੰਤ ਕਰਵਾਉਣ, ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਗਈ। ਇਸ ਦੌਰਾਨ ਲੋਕ ਪੰਚਾਇਤ ਦੇ ਆਗੂ ਸਵਰਨ ਸਿੰਘ ਵਿਰਕ, ਜਿੰਦਰ ਸਿੰਘ ਬੁੱਢੀ ਮੈੜੀ, ਗੁਰਨਾਮ ਸਿੰਘ ਝੱਬਰ, ਸੁਖਦੇਵ ਸਿੰਘ ਕੱਕਾ, ਜਗਦੇਵ ਸਿੰਘ ਮੱਟਦਾਦੂ, ਗੁਰਦੀਪ ਸਿੰਘ, ਲਾਲ ਸਿੰਘ, ਮਹਿੰਦਰ ਸਿੰਘ ਭਗਤ, ਮਹਿੰਦਰ ਸਿੰਘ ਖਾਜਾਖੇੜਾ, ਸੇਵਾ ਸਿੰਘ ਵਿਰਕ, ਕੁਲਵੰਤ ਸਿੰਘ ਧੰਜੂ, ਬਲਬੀਰ ਸਿੰਘ ਜੱਜ, ਜਾਗਰ ਸਿੰਘ ਮਾਨ, ਮਾਲਕ ਸਿੰਘ ਕੰਗ ਸਮੇਤ ਲੋਕ ਪੰਚਾਇਤ ਨਾਲ ਜੁੜੇ ਕਈ ਲੋਕ ਮੌਜੂਦ ਸਨ।





News Source link

- Advertisement -

More articles

- Advertisement -

Latest article