27 C
Patiāla
Thursday, May 9, 2024

ਅਡਾਨੀ ਗਰੁੱਪ ਪ੍ਰਾਜੈਕਟ ਟਿੱਪਣੀ: ਸਿਲੋਨ ਇਲੈਕਟਰੀਸਿਟੀ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫ਼ਾ

Must read


ਕੋਲੰਬੋ (ਸ੍ਰੀਲੰਕਾ), 13 ਜੂਨ

ਅਡਾਨੀ ਗਰੁੱਪ ਨੂੰ ਮਿਲੇ ਵਿੰਡ ਪਾਵਰ ਪ੍ਰਾਜੈਕਟ ’ਤੇ ਵਿਵਾਦਤ ਟਿੱਪਣੀ ਕਰਨ ਵਾਲੇ ਸ੍ਰੀਲੰਕਾ ਦੇ ਇੱਕ ਉੱਚ ਅਧਿਕਾਰੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਧਿਕਾਰੀ ਨੇ ਸੰਸਦੀ ਕਮੇਟੀ ਸਾਹਮਣੇ ਦਾਅਵਾ ਕੀਤਾ ਸੀ ਕਿ ਅਡਾਨੀ ਗਰੁੱਪ ਨੂੰ ਵਿੰਡ ਪਾਵਰ ਪ੍ਰਾਜੈਕਟ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾਈ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਪ੍ਰਭਾਵਿਤ ਕੀਤਾ ਸੀ। ਹਾਲਾਂਕਿ ਅਧਿਕਾਰੀ ਨੇ ਬਾਅਦ ਵਿੱਚ ਐਤਵਾਰ ਨੂੰ ਆਪਣਾ ਦਾਅਵਾ ਵਾਪਸ ਲੈ ਲਿਆ ਸੀ। ਸ੍ਰੀਲੰਕਾ ਦੇ ਊਰਜਾ ਮੰਤਰੀ ਕੰਚਨਾ ਵਿਜੈਸ਼ੇਖਰਾ ਨੇ ਅੱਜ ਦੱਸਿਆ ਕਿ ਜਨਤਕ ਖੇਤਰ ਦੀ ਬਿਜਲੀ ਕੰਪਨੀ ਸਿਲੋਨ ਇਲੈਕਟਰੀਸਿਟੀ ਬੋਰਡ ਦੇ ਚੇਅਰਮੈਨ ਐੱਮਐੱਮਸੀ ਫਰਡੀਨੈਂਡੋ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਹਾਲਾਂਕਿ ਸ੍ਰੀਲੰਕਾਈ ਰਾਸ਼ਟਰਪਤੀ ਨੇ ਸ਼ਨਿਚਰਵਾਰ ਨੂੰ ਸੰਸਦੀ ਕਮੇਟੀ ਸਾਹਮਣੇ ਫਰਡੀਨੈਂਡੋ ਦੇ ਬਿਆਨ ਨੂੰ ਸਪੱਸ਼ਟ ਤੌਰ ’ਤੇ ਖਾਰਜ ਕਰ ਦਿੱਤਾ ਸੀ। ਦੂਜੇ ਪਾਸੇ ਇਸ ਮਾਮਲੇ ’ਤੇ ਹਾਲੇ ਤੱਕ ਭਾਰਤ ਸਰਕਾਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਸੇ ਦੌਰਾਨ ਅਡਾਨੀ ਗਰੁੱਪ ਨੇ ਦੇ ਇੱਕ ਤਰਜਮਾਨ ਨੇ ਕਿਹਾ, ‘‘ਅਸੀਂ ਸਪੱਸ਼ਟ ਤੌਰ ’ਤੇ ਇਸ ਟਿੱਪਣੀ ਨੂੰ ਲੈ ਕੇ ਨਿਰਾਸ਼ ਹਾਂ। ਇਹ ਮੁੱਦਾ ਪਹਿਲਾਂ ਹੀ ਸ੍ਰੀਲੰਕਾ ਸਰਕਾਰ ਕੋਲ ਉਠਾਇਆ ਜਾ ਚੁੱਕਾ ਹੈ।’’ -ਪੀਟੀਆਈ





News Source link

- Advertisement -

More articles

- Advertisement -

Latest article